Home » ਇਟਲੀ ਵਿੱਚ ਮਰਹੂਮ ਸਤਨਾਮ ਸਿੰਘ ਨੂੰ ਇਨਸਾਫ ਦੁਆਉਣ ਤੇ ਕੱਚੇ ਪ੍ਰਵਾਸੀਆਂ ਨੂੰ ਪੱਕਾ ਕਰਨ ਲਈ ਕੀਤਾ ਗਿਆ ਰੋਸ ਮੁਜ਼ਾਹਰਾ…
Home Page News India India News World World News

ਇਟਲੀ ਵਿੱਚ ਮਰਹੂਮ ਸਤਨਾਮ ਸਿੰਘ ਨੂੰ ਇਨਸਾਫ ਦੁਆਉਣ ਤੇ ਕੱਚੇ ਪ੍ਰਵਾਸੀਆਂ ਨੂੰ ਪੱਕਾ ਕਰਨ ਲਈ ਕੀਤਾ ਗਿਆ ਰੋਸ ਮੁਜ਼ਾਹਰਾ…

Spread the news

ਇਟਲੀ ਵਿੱਚ ਪ੍ਰਵਾਸੀ ਕਿਰਤੀਆਂ ਦੇ ਹੋਰ ਰਹੇ ਸ਼ੋਸ਼ਣ ,ਧੱਕੇ਼ਸ਼ਾਹੀ ਖਿਲਾਫ ਅਤੇ ਬੀਤੇ ਦਿਨੀ ਇੱਕ ਭਾਰਤੀ ਸਤਨਾਮ ਸਿੰਘ ਦੀ ਕੰਮ ਦੌਰਾਨ ਉਸਦੇ ਕੰਮ ਦੇ ਮਾਲਕ ਦੀ ਅਣਗਹਿਲੀ ਕਾਰਨ ਹੋਈ ਦਰਦਨਾਕ ਮੌਤ ਕਾਰਨ ਇਟਲੀ ਦੇ ਪ੍ਰਵਾਸੀਆਂ ਅਤੇ ਖਾਸ ਕਰ ਭਾਰਤੀ ਭਾਈਚਾਰੇ ਵਿੱਚ ਰੋਸ ਦੀ ਲਹਿਰ ਦੇ ਚੱਲਦਿਆਂ ਇੱਕ ਹਫ਼ਤੇ ਵਿੱਚ ਹੀ ਦੂਜਾ ਵਿਸ਼ਾਲ ਰੋਸ ਮੁਜ਼ਾਹਰਾ  ਲਾਤੀਨਾ ਵਿਖੇ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਾਮਲ ਹੋਕੇ ਮਰਹੂਮ ਸਤਨਾਮ ਸਿੰਘ ਲਈ ਇਟਲੀ ਸਰਕਾਰ ਕੋਲੋ ਇਨਸਾਫ ਦੀ ਮੰਗ ਕੀਤੀ।ਰੋਸ ਮੁਜ਼ਾਹਰੇ ਦੁਆਰਾ ਸਰਕਾਰ ਦੇ ਕੰਨਾਂ ਤੱਕ ਆਪਣਾ ਦਰਦ ਪਹੁੰਚਾਉਣ ਅਤੇ ਪ੍ਰਵਾਸੀ ਕਿਰਤੀਆਂ ਦੇ ਹੱਕਾਂ ਦੀ ਗੱਲ ਕਰਦਾ ਦੂਜਾ ਰੋਸ ਮੁਜ਼ਾਰਾ ਇੰਡੀਅਨ ਕਮਿਊਨਿਟੀ ਇਨ ਲਾਸੀਓ ਦੀ ਅਗਵਾਈ ਵਿੱਚ ਹੋਰ ਮਜ਼ਦੂਰ ਭਰਾਤਰੀ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਅਤੇ ਮੰਦਰ ਕਮੇਟੀਆਂ ਦੇ ਸਹਿਯੋਗ ਨਾਲ ਲਾਸੀਓ ਸੂਬੇ ਦੇ ਜ਼ਿਲ੍ਹਾ  ਹੈੱਡ ਕੁਆਟਰ ਲਾਤੀਨਾ ਵਿਖੇ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਵਿੱਚ ਭਾਰਤੀ ਭਾਈਚਾਰੇ ਤੋਂ ਇਲਾਵਾ ਵੱਖ ਵੱਖ ਦੇਸ਼ਾਂ ਦੇ ਪ੍ਰਵਾਸੀਆਂ ਵੱਲੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਹ ਰੋਸ ਮੁਜ਼ਾਹਰਾ ਲਾਤੀਨਾ ਦੇ ਬਸ ਸਟੈਂਡ ਤੋਂ ਸ਼ੁਰੂ ਹੋਇਆ ਜੋ ਕਿ ਮੇਨ ਚੌਂਕ ਵਿੱਚ ਦੀ ਹੁੰਦਾ ਹੋਇਆ ਡੀ ਸੀ ਦਫਤਰ ਲਾਤੀਨਾ ਪਹੁੰਚਿਆ। ਜਿੱਥੇ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਵਾਪਰੇ ਇਸ ਵਰਤਾਰੇ ਦੀ ਬਹੁਤ ਹੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਨੇ ਕਿਹਾ ਕਿ ਇਟਲੀ ਇੱਕ ਵਿਕਾਸਸ਼ੀਲ ਦੇਸ਼ ਹੈ ਪ੍ਰੰਤੂ ਇਟਲੀ ਵਿੱਚ ਕੱਚੇ ਪ੍ਰਵਾਸੀ ਕਾਮਿਆਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਉਹਨਾਂ ਨੂੰ ਨਾ ਤਾਂ ਸਹੀ ਮਿਹਨਤਾਨਾਂ ਦਿੱਤਾ ਜਾਂਦਾ ਹੈ ਅਤੇ ਨਾ ਹੀ ਸਹੀ ਰਹਿਣ ਸਹਿਣ। ਇਟਾਲੀਅਨ ਮਾਲਕਾਂ ਵੱਲੋਂ ਉਹਨਾਂ ਦਾ ਖੂਬ ਸ਼ੋਸ਼ਣ ਕੀਤਾ ਜਾਂਦਾ ਹੈ ਪ੍ਰੰਤੂ ਬੀਤੇ ਦਿਨੀ ਵਾਪਰੀ ਸਤਨਾਮ ਸਿੰਘ ਵਾਲੀ ਘਟਨਾ ਨੇ ਇਨਸਾਨੀਅਤ ਨੂੰ ਵੀ ਸ਼ਰਮਸਾਰ ਕੀਤਾ ਹੈ ਜੋ ਕਿ ਮਨੁੱਖੀ ਇਖਲਾਕ ਅਤੇ ਕਤਰਾ ਕੀਮਤਾਂ ਤੋਂ ਡਿੱਗੀ ਹੋਈ ਘਟਨਾ ਹੈ। ਜਥੇਬੰਦੀਆਂ ਨੇ ਇਹ ਮੰਗ ਕੀਤੀ ਹੈ ਕਿ ਸਤਨਾਮ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਸਤਨਾਮ ਸਿੰਘ ਦੀ ਮੌਤ ਦਾ ਇਨਸਾਫ ਦਵਾਇਆ ਜਾਵੇ ਅਤੇ ਉਸਦੀ ਮੌਤ ਦੇ ਜਿੰਮੇਵਾਰ ਮਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜੋ ਪ੍ਰਵਾਸੀ ਮਜ਼ਦੂਰ ਕੱਚੇ ਹਨ ਉਹਨਾਂ ਲਈ ਵੀ ਕਾਨੂੰਨ ਲਿਆ ਕੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਅਤੇ ਕਿਰਤੀਆਂ ਦੇ ਇਸ ਹੋ ਰਹੇ ਸ਼ੋਸ਼ਣ ਤੋਂ ਨਿਜਾਤ ਦਵਾਉਣ ਲਈ ਕਾਨੂੰਨ ਬਣਾਏ ਜਾਣ ਜਿਸ ਨਾਲ ਕੇ ਕਿਰਤੀਆਂ ਦੇ ਹੋ ਰਹੇ ਸ਼ੋਸ਼ਣ ਨੂੰ ਨੱਥ ਪਾਈ ਜਾ ਸਕੇ। ਜਥੇਬੰਦੀਆਂ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਅਜਿਹੇ ਹੋਰ ਵੀ ਰੋਸ ਮੁਜਾਹਰੇ ਕੀਤੇ ਜਾ ਸਕਦੇ ਹਨ।ਇਸ ਮੌਕੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸਾਂਝੇ ਵਫ਼ਦ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਮਰਹੂਮ ਸਤਨਾਮ ਸਿੰਘ ਨੂੰ ,ਉਸ ਦੇ ਪਰਿਵਾਰ ਨੂੰ ਇਨਸਾਫ ਦੇਣ ,ਕਿਰਤੀਆਂ ਦੇ ਸ਼ੋਸ਼ਣ ਨੂੰ ਰੋਕਣ ਤੇ ਕੱਚੇ ਕਾਮਿਆਂ ਲਈ ਇਮੀਗ੍ਰੇਸਨ ਖੋਲਣ ਦੇ ਭਖਦੇ ਮਸੱਲੇ ਸੰਬੰਧੀ ਪ੍ਰਸ਼ਾਸਨ ਨਾਲ ਉਚੇਚੇ ਤੌਰ ਵਿਚਾਰ ਵਟਾਂਦਰੇ ਕੀਤੇ ਗਏ।