Home » ਆਕਲੈਂਡ ਦੇ ਮੈਸੀ ‘ਚ ਵਾਪਰਿਆ ਸੜਕ ਹਾਦਸਾ ਪੁਲਿਸ ਮੁਲਾਜ਼ਮ ਸਮੇਤ ਤਿੰਨ ਜ਼ਖਮੀ…
Home Page News New Zealand Local News NewZealand

ਆਕਲੈਂਡ ਦੇ ਮੈਸੀ ‘ਚ ਵਾਪਰਿਆ ਸੜਕ ਹਾਦਸਾ ਪੁਲਿਸ ਮੁਲਾਜ਼ਮ ਸਮੇਤ ਤਿੰਨ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਉਪਨਗਰ ਮੈਸੀ ਵਿੱਚ ਵਿੱਚ ਅੱਜ ਸਵੇਰੇ ਇੱਕ ਪੁਲਿਸ ਵਾਹਨ ਦੂਜੇ ਵਾਹਨ ਨਾਲ ਟਕਰਾ ਗਿਆ ਜਿਸ ਨਾਲ ਦੋਵਾਂ ਵਾਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਦੱਸਿਆ ਜਾ ਰਿਹਾ ਹੈ।ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਉਨ੍ਹਾਂ ਦਾ ਵਾਹਨ ਸੜਕ ‘ਤੇ ਰਫਤਾਰ ਨਾਲ ਜਾ ਰਿਹਾ ਸੀ।ਇਸ ਹਾਦਸੇ ਸਮੇਤ ਪੁਲਿਸ ਮੁਲਾਜ਼ਮ ਸਮੇਤ ਤਿੰਨ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ ਅਤੇ ਤਿੰਨਾਂ ਨੂੰ ਨੌਰਥ ਸ਼ੋਰ ਹਸਪਤਾਲ ਲਿਜਾਇਆ ਗਿਆ ਹੈ।ਹਾਦਸੇ ਨੇ ਰੈੱਡ ਹਿਲਜ਼ ਰੋਡ ਦੇ ਇੱਕ ਹਿੱਸੇ ਨੂੰ ਬੰਦ ਕਰ ਦਿੱਤਾ ਸੀ ਅਤੇ ਸੰਨੀਵੇਲ ਰੋਡ ਅਤੇ ਨਿਕਸਨ ਰੋਡ ਦੇ ਵਿਚਕਾਰ ਟ੍ਰੈਫਿਕ ਪ੍ਰਬੰਧਨ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਸੀਰੀਅਸ ਕਰੈਸ਼ ਯੂਨਿਟ ਇਸਦੀ ਜਾਂਚ ਕਰ ਰਹੀ ਹੈ।