Home » ਆਕਲੈਂਡ ‘ਚ ਇੱਕ ਕਾਰ ਜਾ ਟਕਰਾਈ ਘਰ ਨਾਲ ਜਿਸ ਤੋ ਬਾਅਦ ਕਾਰ ਅਤੇ ਘਰ ਨੂੰ ਲੱਗੀ ਅੱਗ…
Home Page News New Zealand Local News NewZealand

ਆਕਲੈਂਡ ‘ਚ ਇੱਕ ਕਾਰ ਜਾ ਟਕਰਾਈ ਘਰ ਨਾਲ ਜਿਸ ਤੋ ਬਾਅਦ ਕਾਰ ਅਤੇ ਘਰ ਨੂੰ ਲੱਗੀ ਅੱਗ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਵਿੱਚ ਅੱਜ ਸਵੇਰੇ ਇੱਕ ਬੇਜਾਬੂ ਹੋਈ ਕਾਰ ਇੱਕ ਪ੍ਰਾਪਰਟੀ ਨਾਲ ਜਾ ਟਕਰਾਈ ਗਈ ਜਿਸ ਤੋ ਬਾਅਦ ਇਮਾਰਤ ਅਤੇ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ।
ਫਾਇਰ ਐਂਡ ਐਮਰਜੈਂਸੀ (ਫੈਨਜ਼) ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 5.20 ਵਜੇ ਐਸਪਲੇਨੇਡ ਰੋਡ, ਮਾਊਂਟ ਈਡਨ ਵਿਖੇ ਘਟਨਾ ਸਬੰਧੀਬੁਲਾਇਆ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕਾਰ ਹਾਦਸੇ ਕਾਰਨ ਇਮਾਰਤ ਦੇ ਅੰਦਰ ਅੱਗ ਲੱਗ ਗਈ।ਬੁਲਾਰੇ ਨੇ ਕਿਹਾ ਕਿ ਇਮਾਰਤ ਵਿੱਚੋਂ “ਬਹੁਤ ਸਾਰੇ ਲੋਕਾਂ” ਨੂੰ ਬਾਹਰ ਕੱਢਣਾ ਪਿਆ। “ਇਹ ਪਤਾ ਲਗਾਉਣ ਲਈ ਹੁਣ ਜਾਂਚ ਚੱਲ ਰਹੀ ਹੈ ਕਿ ਅਸਲ ਵਿੱਚ ਕੀ ਹੋਇਆ ਹੈ, ਇਸ ਵਿੱਚ ਕੌਣ ਸ਼ਾਮਲ ਸੀ।