Home » ਓਮਾਨ ਦੇ ਮਸਕਟ ਵਿੱਚ ਸ਼ੀਆ ਮਸਜਿਦ ਨਜ਼ਦੀਕ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਛੇ ਲੋਕ….
Home Page News • India • India News • World • World News

ਓਮਾਨ ਦੇ ਮਸਕਟ ਵਿੱਚ ਸ਼ੀਆ ਮਸਜਿਦ ਨਜ਼ਦੀਕ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਛੇ ਲੋਕ….

Spread the news

ਓਮਾਨ ਵਿੱਚ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਇੱਕ ਸੋਸ਼ਲ ਮੀਡੀਆ ਸੰਦੇਸ਼ ਵਿੱਚ ਕਿਹਾ ਕਿ ਓਮਾਨ ਦੀ ਰਾਜਧਾਨੀ ਮਸਕਟ ਵਿੱਚ ਇੱਕ ਸ਼ੀਆ ਮਸਜਿਦ ਦੇ ਨੇੜੇ ਹੋਈ ਸਮੂਹਿਕ ਗੋਲੀਬਾਰੀ ਵਿੱਚ ਮਾਰੇ ਗਏ ਛੇ ਲੋਕਾਂ ‘ਚ ਇੱਕ ਭਾਰਤੀ ਨਾਗਰਿਕ ਵੀ ਸ਼ਾਮਲ ਹੈ।ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ ਵਿੱਚ ਚਾਰ ਪਾਕਿਸਤਾਨੀਆਂ ਸਮੇਤ ਛੇ ਲੋਕ ਮਾਰੇ ਗਏ ਸਨ ਅਤੇ ਲਗਪਗ 30 ਜ਼ਖਮੀ ਹੋ ਗਏ ਸਨ, ਜੋ ਕਿ ਸਥਿਰ ਖਾੜੀ ਸਲਤਨਤ ਵਿੱਚ ਇੱਕ ਦੁਰਲੱਭ ਹਮਲਾ ਹੈ।