Home » ਅਮਰੀਕਾ ‘ਚ ਭਾਰਤੀ ਮੂਲ ਦੇ ਅਮਿਤ ਪਟੇਲ ‘ਤੇ 22 ਮਿਲੀਅਨ ਡਾਲਰ ਤੋ ਵੱਧ ਦੀ ਚੋਰੀ ਦਾ ਕੇਸ ਦਾਇਰ…
Home Page News India World World News

ਅਮਰੀਕਾ ‘ਚ ਭਾਰਤੀ ਮੂਲ ਦੇ ਅਮਿਤ ਪਟੇਲ ‘ਤੇ 22 ਮਿਲੀਅਨ ਡਾਲਰ ਤੋ ਵੱਧ ਦੀ ਚੋਰੀ ਦਾ ਕੇਸ ਦਾਇਰ…

Spread the news

ਅਮਰੀਕਾ ਵਿੱਚ ਜੈਕਸਨਵਿਲੇ ਜੈਗੁਆਰਸ ਨੇ 22 ਮਿਲੀਅਨ ਡਾਲਰ ਦੀ ਚੋਰੀ ਕਰਨ ਵਾਲੇ ਭਾਰਤੀ ਮੂਲ ਦੇ  ਅਮਿਤ ਪਟੇਲ ਨੂੰ ਹੁਣ ਤਿੰਨ ਗੁਣਾਂ ਵੱਧ ਰਕਮ ਅਦਾ ਕਰਨੀ ਪੈ ਸਕਦੀ ਹੈ। ਅਮਿਤ ਪਟੇਲ ਨੇ ਅਮਰੀਕਾ ਦੇ ਫੁਟਬਾਲ ਟੀਮ ਘੁਟਾਲੇ ਵਿੱਚ, ਆਪਣੀ ਆਲੀਸ਼ਾਨ ਜੀਵਨ ਸ਼ੈਲੀ ਨੂੰ ਕਾਇਮ ਰੱਖਣ ਲਈ ਜੈਕਸਨਵਿਲੇ ਜੈਗੁਆਰਜ਼ ਟੀਮ ਦੇ ਵਿੱਤੀ ਲੈਣ-ਦੇਣ ਨੂੰ ਸੰਭਾਲਦੇ ਹੋਏ ਚੋਰੀ ਕੀਤੀ ਸੀ।ਅਤੇ ਉਸ ਨੇ ਜੈਕਸਨਵਿਲੇ ਜੈਗੁਆਰਜ਼ ਟੀਮ ਦੇ ਵਰਚੁਅਲ ਕ੍ਰੈਡਿਟ ਕਾਰਡ ਤੋਂ 22 ਮਿਲੀਅਨ ਡਾਲਰ ਚੋਰੀ ਕੀਤੇ ਸਨ। ਅਤੇ ਇਸ ਨੂੰ ਜੂਏਬਾਜ਼ੀ ਅਤੇ ਹੋਰ ਸ਼ਾਨਦਾਰ ਆਪਣੀ ਜੀਵਨ ਸ਼ੈਲੀ ਦੇ ਖਰਚਿਆਂ ‘ਤੇ ਖਰਚ ਕੀਤਾ। ਇੰਨਾ ਹੀ ਨਹੀਂ ਉਸ ‘ਤੇ ਕੰਪਨੀ ਦੇ ਬਜਟ ‘ਚੋਂ ਟੇਸਲਾ ਕਾਰਾਂ ਅਤੇ ਹੋਰ ਕਈ ਮਹਿੰਗੀਆਂ ਗੱਡੀਆਂ ਦੀ ਖਰੀਦਦਾਰੀ ਕਰਨ ਦਾ ਵੀ ਦੋਸ਼ ਸੀ, ਜਿਸ ਨੂੰ ਉਸ ਨੇ ਅਦਾਲਤ ਵਿੱਚ ਮੰਨਿਆ ਸੀ ਅਤੇ ਉਸ ਨੂੰ 6 ਸਾਲ ਤੋਂ ਵੱਧ ਦੀ ਸਜ਼ਾ ਹੋਈ ਹੈ। ਜੋ ਜੇਲ ਚ’ ਨਜਰਬੰਦ ਹੈ।ਅਮਰੀਕਾ ‘ਚ ਜੈਕਸਨਵਿਲੇ ਜੈਗੁਆਰਜ਼ ਨੇ ਆਪਣੇ ਇਸ ਸਾਬਕਾ ਕਰਮਚਾਰੀ ਭਾਰਤੀ ਮੂਲ ਦੇ  ਅਮਿਤ ਪਟੇਲ ‘ਤੇ 66 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਹੈ। ਅਮਿਤ ਪਟੇਲ ਨੇ ਇਸ ਟੀਮ ਲਈ ਕੰਮ ਕੀਤਾ ਸੀ ਅਤੇ ਆਪਣੀ ਸ਼ਾਨਦਾਰ ਜੀਵਨ ਸ਼ੈਲੀ ਨੂੰ ਜਿਊਣ ਲਈ ਟੀਮ ਦੇ ਖਾਤੇ ਵਿੱਚੋਂ 22 ਮਿਲੀਅਨ ਡਾਲਰ ਕੱਢ ਲਏ। ਹੁਣ ਉਸ ਨੇ ਕ੍ਰੈਡਿਟ ਕਾਰਡ ਨਾਲ ਇੰਨੇ ਡਾਲਰ ਲਾਪ੍ਰਵਾਹੀ ਨਾਲ ਖਰਚ ਕਰਨ ਦੀ ਗੱਲ ਮੰਨ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਇਹ ਵੀ ਇਲਜ਼ਾਮ ਲੱਗੇ ਹਨ  ਕਿ ਅਮਿਤ ਪਟੇਲ ਨੇ ਜੂਏ ਅਤੇ ਦਿਖਾਵੇ ਦੀ ਜੀਵਨ ਸ਼ੈਲੀ ਨੂੰ ਜੀਣ ਲਈ ਇੰਨਾ ਵੱਡਾ ਘਪਲਾ ਕੀਤਾ ਸੀ ਅਤੇ ਇਸ ਦੌਰਾਨ ਟੀਮ ਨੇ ਮਿਲੀਅਨ ਡਾਲਰਾਂ ਦਾ ਘਪਲਾ ਫੜਦਿਆਂ ਇੰਨੀ ਵੱਡੀ ਕਾਰਵਾਈ ਕੀਤੀ ਹੈ। ਡੁਵਲ ਕਾਉਂਟੀ ਸੀਕਰੇਟ ਕੋਰਟ ਵਿੱਚ ਬੀਤੇਂ ਦਿਨੀਂ   ਵੀਰਵਾਰ ਨੂੰ ਦਾਇਰ ਮੁਕੱਦਮੇ ਵਿੱਚ ਅਮਿਤ ਪਟੇਲ ਦੇ 22 ਮਿਲੀਅਨ ਡਾਲਰ ਦੀ ਚੋਰੀ ਦੇ ਕਬੂਲਨਾਮੇ ਦਾ ਵੀ ਜ਼ਿਕਰ ਕੀਤਾ ਗਿਆ ਸੀ। ਅਮਿਤ ਪਟੇਲ ਨੇ ਕੋਰਟ ਚ’ ਮੰਨਿਆ ਕਿ ਉਸ ਨੇ ਆਪਣੀ ਜੂਏ ਦੀ ਲਤ ਅਤੇ ਜੀਵਨ ਸ਼ੈਲੀ ਨੂੰ ਬਣਾਈ ਰੱਖਣ ਲਈ ਇਸ ਤਰ੍ਹਾਂ ਡਾਲਰ ਖਰਚ ਕੀਤੇ। ਇਸ ਲਈ ਜੈਕਸਨਵਿਲੇ ਜੈਗੁਆਰਜ਼ ਨੇ ਚੋਰੀ ਕੀਤੀ ਰਕਮ ਤੋਂ ਤਿੰਨ ਗੁਣਾ, ਲਗਭਗ 66 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਹੈ। ਦੱਸਣਯੋਗ ਹੈ ਕਿ 31 ਸਾਲਾ ਗੁਜਰਾਤੀ ਭਾਰਤੀ ਅਮਿਤ ਪਟੇਲ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ 6 ਸਾਲ ਤੋਂ ਵੱਧ ਸਾਲ ਦੀ ਸਜ਼ਾ ਸੁਣਾਈ ਗਈ ਸੀ ਜੋ ਉਸ ਨੂੰ ਇਹ ਸਜ਼ਾ ਮਾਰਚ ਮਹੀਨੇ ਚ’ ਮਿਲੀ ਹੈ। ਅਮਿਤ ਪਟੇਲ ‘ਤੇ ਵਾਇਰ ਫਰਾਡ ਅਤੇ ਗੈਰ-ਕਾਨੂੰਨੀ ਪੈਸੇ ਦੇ ਲੈਣ-ਦੇਣ ਦੇ ਦੋਸ਼ ਵੀ ਲਗਾਏ ਗਏ ਹਨ। ਇੰਨਾ ਹੀ ਨਹੀਂ, ਉਸ ਨੇ ਜੋ ਵੀ ਰਕਮ ਚੋਰੀ ਕੀਤੀ ਹੈ, ਉਸ ਲਈ ਉਸ ਨੂੰ ਅਦਾਲਤ ਨੇ ਜੈਗੁਆਰ ਨੂੰ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ  ਗਿਆ ਹੈ।