ਕਸਬਾ ਕਲਾਨੌਰ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਨੇ ਵੀਰਵਾਰ ਨੂੰ ਪੁਲਿਸ ਥਾਣਾ ਕਲਾਨੌਰ ਵਿੱਚ ਰਿਪੋਰਟ ਦਰਜ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਬੁੱਧਵਾਰ ਦੀ ਦੇਰ ਰਾਤ ਉਸ ਦੇ ਦੋਸਤ ਨੇ ਬੁਲਾ ਕੇ ਉਸਦੇ ਗੋਲ਼ੀਆਂ ਚਲਵਾਈਆਂ ਕਈਆਂ ਜਿੱਥੇ ਉਸ ਨੇ ਭੱਜ ਕੇ ਜਾਨ ਬਚਾਈ ਹੈ। ਇਸ ਮੌਕੇ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਕਲਾਨੌਰ ਨੇ ਦੱਸਿਆ ਕਿ ਉਸ ਦੀ ਪਿੰਡ ਧੀਦੋਵਾਲ ਦੇ ਨੌਜਵਾਨ ਨਾਲ ਪੁਰਾਣੀ ਰੰਜਿਸ਼ ਸੀ ਜਿਸ ਦਾ ਮੋਹਤਬਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਫੈਸਲਾ ਵੀ ਕਰਵਾ ਦਿੱਤਾ ਗਿਆ ਸੀ। ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਦੇ ਪਿੰਡ ਸ਼ਾਹਪੁਰ ਦੇ ਇੱਕ ਦੋਸਤ ਵੱਲੋਂ ਆਪਣੇ ਸਾਥੀ ਦੇ ਕਹਿਣ ‘ਤੇ ਵਾਰ ਵਾਰ ਫੋਨ ਕਰ ਕੇ ਮੈਨੂੰ ਕਲਾਨੌਰ ਡੇਰਾ ਬਾਬਾ ਨਾਨਕ ਮਾਰਗ ‘ਤੇ ਬਣੇ ਪੁਲ ‘ਤੇ ਆਉਣ ਲਈ ਕਿਹਾ ਜਿੱਥੇ ਉਹਨਾਂ ਨੇ ਪਹਿਲਾਂ ਹੀ ਪਿੰਡ ਧੀਦੋਵਾਲ ਦੇ ਨੌਜਵਾਨ ਜਿਸ ਨਾਲ ਰੰਜਿਸ਼ਬਾਜੀ ਚਲਦੀ ਸੀ, ਦੇ ਨਾਲ 3 ਅਣਪਛਾਤੇ ਨੌਜਵਾਨ ਵੀ ਸਨ। ਮਨਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਉਸ ਦੇ ਪੁਲ ‘ਤੇ ਪਹੁੰਚਦਿਆਂ ਹੀ ਗੱਡੀ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਮੈਂ ਉਥੋ ਗੱਡੀ ਭਜਾ ਕੇ ਨਿਕਲ ਗਿਆ ਅਤੇ ਮੈਂ ਆਪਣੀ ਜਾਨ ਬਚਾਈ।ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਅਤੇ ਬੁੱਧਵਾਰ ਦੀ ਰਾਤ ਉਸ ਦੇ ਘਰ ਫਾਇਰਿੰਗ ਵੀ ਕੀਤੀ ਗਈ। ਇਸ ਮੌਕੇ ਮਨਪ੍ਰੀਤ ਨੇ ਕਿਹਾ ਕਿ ਅਫ਼ਸੋਸ ਹੈ ਕਿ ਕਬੱਡੀ ਖਿਡਾਰੀਆਂ ਤੇ ਵੀ ਜਾਨ ਲੇਵਾ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਗੋਲ਼ੀਆਂ ਚਲਾਉਣ ਵਾਲੇ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਡੀਐਸਪੀ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਇਸ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।