Home » ਕੈਨੇਡਾ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ 10.50 ਲੱਖ ਦੀ ਠੱਗੀ, ਤਿੰਨ ਟਰੈਵਲ ਏਜੰਟਾਂ ਖਿ਼ਲਾਫ਼ ਮਾਮਲਾ ਦਰਜ…
Home Page News India India News

ਕੈਨੇਡਾ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ 10.50 ਲੱਖ ਦੀ ਠੱਗੀ, ਤਿੰਨ ਟਰੈਵਲ ਏਜੰਟਾਂ ਖਿ਼ਲਾਫ਼ ਮਾਮਲਾ ਦਰਜ…

Spread the news

ਵਿਦੇਸ਼ ‘ਚ ਨੌਕਰੀ ਦਿਵਾਉਣ ਦੇ ਝਾਂਸੇ ਵਿਚ 10.50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਐਤਵਾਰ ਰਾਤ ਤਿੰਨ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੁਣ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਏਸੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਿਸ ਨੇ ਰਣਜੀਤ ਐਵੀਨਿਊ ਦੇ ਰਹਿਣ ਵਾਲੇ ਗੁਰਮੀਤ ਸਿੰਘ ਦੀ ਸ਼ਿਕਾਇਤ ‘ਤੇ ਏਅਰਪੋਰਟ ਰੋਡ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ, ਸੰਦੀਪ ਸਿੰਘ ਅਤੇ ਅਮਨਦੀਪ ਸਿੰਘ ਨੂੰ ਨਾਮਜ਼ਦ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਉਕਤ ਮੁਲਜ਼ਮ ਰਣਜੀਤ ਐਵੀਨਿਊ ਵਿਚ ਆਪਣਾ ਦਫ਼ਤਰ ਚਲਾਉਂਦੇ ਹਨ।ਕੁਝ ਸਾਲ ਪਹਿਲਾਂ ਉਸ ਦੀ ਮੁਲਾਕਾਤ ਉਕਤ ਮੁਲਜ਼ਮਾਂ ਨਾਲ ਹੋਈ ਸੀ। ਤਿੰਨਾਂ ਨੇ ਦੱਸਿਆ ਸੀ ਕਿ ਉਹ ਪੇਸ਼ੇ ਤੋਂ ਟਰੈਵਲ ਏਜੰਟ ਹਨ ਅਤੇ ਵਿਦੇਸ਼ਾਂ ਵਿਚ ਕਈ ਲੋਕਾਂ ਨੂੰ ਨੌਕਰੀਆਂ ਦਿਵਾ ਚੁੱਕੇ ਹਨ। ਮੁਲਜ਼ਮਾਂ ਨੇ ਦੱਸਿਆ ਸੀ ਕਿ ਉਹ ਉਸ ਨੂੰ 10.5 ਲੱਖ ਰੁਪਏ ਵਿਚ ਕੈਨੇਡਾ ਵਿਚ ਚੰਗੀ ਨੌਕਰੀ ਦਿਵਾ ਸਕਦੇ ਹਨ। ਉਸ ਨੇ ਕਿਸੇ ਤਰ੍ਹਾਂ ਪੈਸੇ ਦਾ ਇੰਤਜ਼ਾਮ ਕਰਕੇ ਤਿੰਨਾਂ ਨੂੰ ਦੇ ਦਿੱਤਾ। ਵੀਜ਼ਾ ਲੈਣ ਲਈ ਤਿੰਨੇ ਉਸ ਦਾ ਪਾਸਪੋਰਟ ਵੀ ਲੈ ਗਏ ਸਨ। ਪਰ ਅੱਜ ਤੱਕ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਹੁਣ ਤਾਂ ਮੁਲਜਮਾਂ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ।