Home » ਕ੍ਰਾਈਸਚਰਚ ‘ਚ ਸਕੂਲ ਨਜ਼ਦੀਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਜਾਨਵਰਾਂ ਦਾ ਭੋਜਨ ਖਾਣ ਲਈ ਮਜਬੂਰ ਕਰਨ ਦੀ ਵੀਡੀੳ ਮਾਮਲੇ ਸਬੰਧੀ ਜਾਂਚ ਜਾਰੀ…
Home Page News New Zealand Local News NewZealand

ਕ੍ਰਾਈਸਚਰਚ ‘ਚ ਸਕੂਲ ਨਜ਼ਦੀਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਜਾਨਵਰਾਂ ਦਾ ਭੋਜਨ ਖਾਣ ਲਈ ਮਜਬੂਰ ਕਰਨ ਦੀ ਵੀਡੀੳ ਮਾਮਲੇ ਸਬੰਧੀ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਕ੍ਰਾਈਸਟਚਰਚ ਬੁਆਏਜ਼ ਹਾਈ ਸਕੂਲ ਵੱਲੋਂ ਫਾਸਟ-ਫੂਡ ਰੈਸਟੋਰੈਂਟ ਦੇ ਬਾਹਰ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਪਾਲਤੂ ਜਾਨਵਰਾਂ ਦਾ ਭੋਜਨ ਖਾਣ ਲਈ ਮਜਬੂਰ ਕਰਨ ਲਈ ਬਣਾਈ ਇੱਕ ਵੀਡੀਓ ਜੋ ਕੀ ਸੋਸ਼ਲ ਮੀਡੀਆ ‘ਤੇ ਪਾਈ ਗਈ ਹੈ ਦੇ ਮਾਮਲੇ ਦੀ ਜਾਂਚ ਕਰ ਕੀਤੀ ਜਾ ਰਹੀ ਹੈ।ਸੋਮਵਾਰ ਰਾਤ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਵਿਅਕਤੀ ਨੂੰ ਸੜਕ ‘ਤੇ ਘਸੀਟੀਆਂ ਜਾਂਦਾ ਹੈ ਅਤੇ ਉਸਨੂੰ ਪਾਲਤੂ ਜਾਨਵਰਾਂ ਦਾ ਭੋਜਨ ਖਾਣ ਲਈ ਮਜਬੂਰ ਕੀਤਾ ਜਾਂਦਾ ਹੈ।ਕ੍ਰਾਈਸਟਚਰਚ ਬੁਆਏਜ਼ ਹਾਈ ਸਕੂਲ ਦੇ ਹੈੱਡਮਾਸਟਰ ਨਿਕ ਹਿੱਲ ਨੇ ਮੀਡੀਆ ਨਾਲ ਗੱਲ ਕਰਨ ‘ਤੇ ਕਿਹਾ ਕਿ ਸਕੂਲ ਪੁਲਿਸ ਦੇ ਸੰਪਰਕ ਵਿੱਚ ਸੀ ਅਤੇ ਉਹਨਾਂ ਵਿਦਿਆਰਥੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜੋ ਇਸ ਵਿੱਚ ਸ਼ਾਮਲ ਹੋ ਸਕਦੇ ਹਨ।ਡਿਟੈਕਟਿਵ ਸੀਨੀਅਰ ਸਾਰਜੈਂਟ ਕੈਰਨ ਸਿਮੰਸ ਨੇ ਕਿਹਾ ਕਿ ਪੁਲਿਸ ਨੂੰ “ਹਮਲੇ ਨੂੰ ਦਰਸਾਉਣ ਵਾਲੀ ਇੱਕ ਵੀਡੀਓ ਦੀ ਰਿਪੋਰਟ ਮਿਲੀ ਹੈ ਅਤੇ ਇਹ ਪਤਾ ਲਗਾਉਣ ਲਈ ਪੁੱਛਗਿੱਛ ਕਰ ਰਹੀ ਹੈ ਕਿ ਇਹ ਕਦੋਂ ਹੋਇਆ ਅਤੇ ਕੌਣ ਇਸ ਵਿੱਚ ਸ਼ਾਮਲ ਸੀ।