Home » ਬਰਤਾਨੀਆ ’ਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ, ਕਈ ਦੁਕਾਨਾਂ ਫੂਕੀਆਂ; 100 ਜਣੇ ਗ੍ਰਿਫ਼ਤਾਰ…
Home Page News World World News

ਬਰਤਾਨੀਆ ’ਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ, ਕਈ ਦੁਕਾਨਾਂ ਫੂਕੀਆਂ; 100 ਜਣੇ ਗ੍ਰਿਫ਼ਤਾਰ…

Spread the news


ਸਾਊਥਪੋਰਟ ’ਚ ਤਿੰਨ ਬੱਚੀਆਂ ਦੀ ਹੱਤਿਆ ਤੋਂ ਬਾਅਦ ਤੋਂ ਬਰਤਾਨੀਆ ’ਚ ਹਿੰਸਕ ਝੜਪਾਂ ਜਾਰੀ ਹਨ। ਲਿਵਰਪੂਲ, ਹਲ, ਬ੍ਰਿਸਟਲ, ਲੀਡਸ, ਬਲੈਕਪੂਲ, ਸਟੋਕ-ਆਨ-ਟ੍ਰੈਂਟ, ਬੈਲਫਾਸਟ, ਨਾਟਿੰਘਮ ਤੇ ਮਾਨਚੈਸਟਰ ’ਚ ਕਈ ਥਾਵਾਂ ’ਤੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਹੋਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਇੱਟਾਂ ਤੇ ਪਟਾਕਿਆਂ ਨਾਲ ਹਮਲੇ ਕੀਤੇ, ਹੋਟਲ ਦੀਆਂ ਖਿੜਕੀਆਂ ਤੋੜ ਦਿੱਤੀਆਂ, ਦੁਕਾਨਾਂ ’ਤੇ ਹਮਲਾ ਬੋਲਿਆ ਤੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਬ੍ਰਿਟੇਨ ਦੀ ਗ੍ਰਹਿ ਮੰਤਰੀ ਯਵੇਟੇ ਕੂਪਰ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਅਪਰਾਧਿਕ ਕਾਰੇ ਤੇ ਗੁੰਡਾਗਰਦੀ ਦੀ ਕੀਮਤ ਅਦਾ ਕਰਨੀ ਹੋਵੇਗੀ।ਹਿੰਸਾ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਨੇ 100 ਗ੍ਰਿਫਤਾਰੀਆਂ ਕੀਤੀਆਂ। ਹਾਲਾਤ ਨੂੰ ਦੇਖਦੇ ਹੋਏ ਡਾਊਨਿੰਗ ਸਟ੍ਰੀਟ ’ਚ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਕੀਏਰ ਸਟਾਰਮਰ ਨੇ ਮੰਤਰੀਆਂ ਦੀ ਉੱਚ ਪੱਧਰੀ ਮੀਟਿੰਗ ਬੁਲਾਈ ਸੀ। ਪ੍ਰਧਾਨ ਮੰਤਰੀ ਨੇ ਪੁਲਿਸ ਨੂੰ ਉਨ੍ਹਾਂ ਕੱਟੜਪੰਥੀਆਂ ਦੇ ਖਿਲਾਫ ਕਾਰਵਾਈ ਲਈ ਪੂਰਾ ਸਮਰਥਨ ਦਿੱਤਾ, ਜੋ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕਰ ਰਹੇ ਹਨ ਤੇ ਸਥਾਨਕ ਕਾਰੋਬਾਰਾਂ ਨੂੰ ਬੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਾਈਚਾਰਿਆਂ ਨੂੰ ਡਰਾ ਕੇ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਗਟਾਵੇ ਦੀ ਆਜ਼ਾਦੀ ਤੇ ਜੋ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ, ਦੋਵੇਂ ਵੱਖ ਵੱਖ ਚੀਜ਼ਾਂ ਹਨ। ਕਿਸੇ ਵੀ ਤਰ੍ਹਾਂ ਦੀ ਹਿੰਸਾ ਲਈ ਕੋਈ ਬਹਾਨਾ ਨਹੀਂ ਹੈ। ਸਰਕਾਰ ਸੜਕਾਂ ਨੂੰ ਸੁਰੱਖਿਅਤ ਰੱਖਣ ਲਈ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਲਈ ਪੁਲਿਸ ਦਾ ਸਮਰਥਨ ਕਰਦੀ ਹੈ।ਇਸੇ ਵਿਚਾਲੇ, ਬ੍ਰਿਟੇਨ ’ਚ ਰਹਿਣ ਵਾਲੇ ਮੁਸਲਮਾਨਾਂ ਵੱਲੋਂ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਈ ਲੋਕ ਮਸਜਿਦਾਂ ’ਚ ਜਾਣ ਤੋਂ ਡਰ ਰਹੇ ਹਨ। ਬ੍ਰਿਟੇਨ ਦੀ ਪੁਲਿਸ ਮੰਤਰੀ ਡਾਇਨਾ ਜਾਨਸਨ ਨੇ ਦੱਸਿਆ ਕਿ ਲੋਕ ਡਰੇ ਹੋਏ ਹਨ ਤੇ ਇਹ ਸਹੀ ਨਹੀਂ ਹੈ। ਇਸ ਨਾਲ ਨਜਿੱਠਣ ਲਈ ਸਰਕਾਰ ਹਰ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਦੁਕਾਨਾਂ ’ਚ ਲੁੱਟ ਹੁੰਦੀ ਦੇਖੀ ਹੈ। ਇਸਦਾ ਅਸਲ ਵਿਰੋਧ ਜਾਂ ਇਮੀਗ੍ਰੇਸ਼ਨ ਦੇ ਸਬੰਧ ’ਚ ਵੱਖ ਵੱਖ ਰਾਏ ਰੱਖਣ ਵਾਲਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਇਕ ਅਪਰਾਧਿਕ ਵਿਵਹਾਰ ਹੈ। ਅਜਿਹੇ ਲੋਕਾਂ ਦੇ ਲਈ ਸਹੀ ਥਾਂ ਜੇਲ੍ਹ ਹੀ ਹੈ।

ਹੈਰਾਨੀਜਨਕ ਹੈ ਕਿ ਸਾਊਥਪੋਰਟ ’ਚ ਹਮਲਾਵਰ ਨੇ ਡਾਂਸ ਕਲਾਸ ’ਚ ਚਾਕੂ ਮਾਰ ਕੇ ਤਿੰਨ ਬੱਚੀਆਂ ਦੀ ਹੱਤਿਆ ਕਰ ਦਿੱਤੀ ਸੀ। ਇਸ ਦੌਰਾਨ ਅੱਠ ਹੋਰ ਲੋਕ ਵੀ ਜ਼ਖਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਤੋਂ ਹੀ ਹਿੰਸਕ ਪ੍ਰਦਰਸ਼ਨ ਸ਼ੁਰੂ ਹੋਏ ਹਨ। ਦਰਅਸਲ, ਆਨਲਾਈਨ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਕਿ ਸ਼ੱਕੀ ਰਵਾਂਡਾ ਦਾ ਰਹਿਣ ਵਾਲਾ ਹੈ ਤੇ ਬ੍ਰਿਟੇਨ ’ਚ ਸ਼ਰਣ ਚਾਹੁੰਦਾ ਹੈ। ਪੁਲਿਸ ਨੇ ਵੇਲਸ ’ਚ ਜਨਮੇ 17 ਸਾਲਾ ਐਕਸਲ ਮੁਗਨਵਾ ਰੂਦਾਕੁਬਾਨਾ ਨੂੰ ਇਸ ਮਾਮਲੇ ’ਚ ਗ੍ਰਿਫਤਾਰ ਕਰ ਲਿਆ ਹੈ•।