Home » ਨਿਊਜ਼ੀਲੈਂਡ ਦੇ ਵਾਹੀ ਬੀਚ ਏਅਰਫੀਲਡ ‘ਤੇ ਦੋ ਛੋਟੇ ਜਹਾਜ਼ਾਂ ਦੀ ਹੋਈ ਟੱਕਰ….
Home Page News • New Zealand Local News • NewZealand

ਨਿਊਜ਼ੀਲੈਂਡ ਦੇ ਵਾਹੀ ਬੀਚ ਏਅਰਫੀਲਡ ‘ਤੇ ਦੋ ਛੋਟੇ ਜਹਾਜ਼ਾਂ ਦੀ ਹੋਈ ਟੱਕਰ….

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਦੇ ਵਾਹੀ ਬੀਚ ਏਅਰਫੀਲਡ ‘ਤੇ ਦੋ ਛੋਟੇ ਜਹਾਜ਼ਾਂ ਦੀ ਟੱਕਰ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ।ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਦੁਪਹਿਰ ਕਰੀਬ 1.15 ਵਜੇ ਘਟਨਾ ਬਾਰੇ ਸੂਚਿਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੇ ਕਿਹਾ ਕਿ ਉਸ ਨੇ ਸ਼ੁਰੂਆਤੀ ਤੌਰ ‘ਤੇ ਚਾਰ ਫਾਇਰ ਟਰੱਕ ਅਤੇ ਇੱਕ ਸਹਾਇਤਾ ਵਾਹਨ ਨੂੰ ਘਟਨਾ ਸਥਾਨ ‘ਤੇ ਭੇਜਿਆ ਹੈ ਜੋ ਕਿ ਅਜੇ ਘਟਨਾ ਸਥਾਨ ‘ਤੇ ਹਨ।FENZ ਦੇ ਬੁਲਾਰੇ ਨੇ ਕਿਹਾ, “ਅੱਗ ਜਾਂ ਲੋਕਾਂ ਦੇ ਫਸੇ ਹੋਣ ਦੀ ਕੋਈ ਰਿਪੋਰਟ ਨਹੀਂ ਹੈ।ਸੇਂਟ ਜੌਹਨ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਮੱਧਮ ਹਾਲਤ ਵਿੱਚ ਟੌਰੰਗਾ ਹਸਪਤਾਲ ਲਿਜਾਇਆ ਗਿਆ ਹੈ।ਘਟਨਾ ਸਬੰਧੀ ਹੋਰ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।