Home » ਫਰਾਂਸ ‘ਚ 39 ਸਾਲਾ ਪੰਜਾਬੀ ਦੀ ਨਹਿਰ ‘ਚ ਡਿੱਗਣ ਕਾਰਨ ਹੋਈ ਮੌ.ਤ…
Home Page News India India News World World News

ਫਰਾਂਸ ‘ਚ 39 ਸਾਲਾ ਪੰਜਾਬੀ ਦੀ ਨਹਿਰ ‘ਚ ਡਿੱਗਣ ਕਾਰਨ ਹੋਈ ਮੌ.ਤ…

Spread the news

ਉਨਤਾਲੀ ਸਾਲਾ ਮਨਦੀਪ ਸਿੰਘ ਜ਼ੋ ਕਿ ਕਪੂਰਥਲੇ ਦਾ ਨਿਵਾਸੀ ਸੀ ਅਤੇ ਅੱਠ ਸਾਲ ਤੋਂ ਫਰਾਂਸ ਵਿਖ਼ੇ ਰਹਿ ਕੇ ਕੰਸਟ੍ਰਕਸ਼ਨ ਲਾਈਨ ਵਿੱਚ ਮਿਹਨਤ ਮਜਦੂਰੀ ਦਾ ਕੰਮ ਕਰਦਾ ਸੀ, ਦੀ ਨਹਿਰ ਵਿੱਚ ਡਿਗਣ ਕਰਕੇ ਮੌਤ ਹੋਣ ਦਾ ਖੁਲਾਸਾ ਹੋਇਆ ਹੈ | ਵੈਸੇ ਸਮਾਜ ਸੇਵੀ ਸੰਸਥਾ ਔਰਰ -ਡਾਨ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਮਨਦੀਪ ਸਿੰਘ ਦੀ ਗੁਮਸ਼ੁਦਗੀ ਦੀ ਰਿਪੋਰਟ ਫਰੈਂਚ ਪੁਲਿਸ ਕੋਲ ਅਠਾਈ ਜੁਲਾਈ ਨੂੰ ਹੀਂ ਲਿਖਵਾ ਦਿੱਤੀ ਗਈ ਸੀ, ਕਿਉਂਕਿ ਮਨਦੀਪ ਸਿੰਘ ਚੌਵੀ ਜੁਲਾਈ ਦੀ ਸਵੇਰ ਕੰਮ ਤੇ ਗਿਆ ਸ਼ਾਮ ਨੂੰ ਘਰ ਵਾਪਿਸ ਨਹੀਂ ਸੀ ਆਇਆ | ਲੋਕਲ ਪੁਲਿਸ ਨੂੰ ਉਸਦੀ ਮਿਰਤਕ ਦੇਹ ਸਤਾਈ ਜੁਲਾਈ ਦੀ ਸਵੇਰ ਨੂੰ ਨਹਿਰ ਵਿੱਚ ਤੈਰਦੀ ਦਿਖਾਈ ਦਿੱਤੀ ਤੇ ਉਸਨੂੰ ਪੁਲਿਸ ਨੇ ਲਾ -ਵਾਰਿਸ ਕਹਿ ਕੇ ਸਰਕਾਰੀ ਮੁਰਦਾ ਘਰ ਭੇਜ ਦਿੱਤਾ ਸੀ | ਉਧਰ ਸੰਸਥਾ ਵਾਲੇ, ਲੋਕਲ ਅਖਬਾਰਾਂ ਅਤੇ ਸੋਸ਼ਲ ਮੀਡੀਏ ਤੇ, ਖਬਰਾਂ, ਉਸਦੀ ਫੋਟੋ ਅਤੇ ਪੂਰੀ ਜਾਣ  ਪਹਿਚਾਣ ਸਾਹਿਤ ਪਾਉਂਦੇ ਰਹੇ | ਆਖਿਰਕਾਰ ਮਿਹਨਤ ਰੰਗ ਲਿਆਈ ਤੇ ਲੋਕਲ ਪੁਲਿਸ ਨੇ ਦਸ ਅਗਸਤ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਤੁਸੀਂ ਇਸ ਆਦਮੀ ਦੀ ਪੂਰੀ ਜਾਣਕਾਰੀ ਸਾਨੂੰ ਆ ਕੇ ਦਿਉ ਤਾਂ ਕਿ ਜਿਹੜੀ ਲਾਸ਼ ਉਨ੍ਹਾਂ ਕੋਲ ਪਈ ਹੈ ਉਸਦਾ ਨਿਰਣਾ ਹੋ ਸਕੇ | ਜੱਦ ਸੰਸਥਾ ਦੇ ਮੈਂਬਰ ਅਤੇ ਮਨਦੀਪ ਸਿੰਘ ਦਾ ਛੋਟਾ ਸੱਕਾ ਭਰਾਅ ਬਾਰਾਂ ਅਗਸਤ ਨੂੰ ਪੁਲਿਸ ਕੋਲ ਬਿਆਨਬਾਜੀ ਕਰਨ ਵਾਸਤੇ ਉਨ੍ਹਾਂ ਦੇ ਦਫਤਰ ਪਹੁੰਚੇ ਤਾਂ ਪੁਲਿਸ ਨੇ ਫੋਟੋਆਂ ਦੇਖ ਕੇ ਸਪਸ਼ਟ ਕਰ ਦਿੱਤਾ ਕਿ ਮਰਨ ਵਾਲਾ ਮਨਦੀਪ ਸਿੰਘ ਹੀ ਹੈ | ਹੁਣ ਉਸਦਾ ਅੰਤਿਮ ਸਸਕਾਰ ਉਸਦੇ ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ਉਪਰੰਤ ਫਰਾਂਸ ਵਿੱਚ ਹੀ ਕੀਤਾ ਜਾਵੇਗਾ | ਮਨਦੀਪ ਸਿੰਘ ਆਪਣੇ ਪਿੱਛੇ ਅੱਠ ਸਾਲਾ ਲੜਕਾ ਅਤੇ ਪਤਨੀ ਛੱਡ ਗਿਆ ਹੈ, ਜਦਕਿ ਉਸਦੇ ਮਾਤਾ ਪਿਤਾ ਪਹਿਲਾਂ ਹੀ ਇਸ ਸੰਸਾਰ ਤੋਂ ਕੂਚ ਕਰ ਚੁੱਕੇ ਹਨ |