Home » ਕੁਈਨਸਟਾਉਨ ‘ਚ ਵਾਪਰੀ ਵੱਡੀ ਘਟਨਾ,80 ਮੀਟਰ ਤੋਂ ਵੱਧ ਦੀ ਉਚਾਈ ਤੋ ਡਿੱਗਿਆ ਇੱਕ ਵਿਅਕਤੀ…
Home Page News New Zealand Local News NewZealand

ਕੁਈਨਸਟਾਉਨ ‘ਚ ਵਾਪਰੀ ਵੱਡੀ ਘਟਨਾ,80 ਮੀਟਰ ਤੋਂ ਵੱਧ ਦੀ ਉਚਾਈ ਤੋ ਡਿੱਗਿਆ ਇੱਕ ਵਿਅਕਤੀ…

Spread the news

ਆਕਲੈਂਡ (ਬਲਜਿੰਦਰ ਸਿੰਘ) ਕੁਈਨਸਟਾਉਨ ‘ਚ ਇੱਕ ਚੱਟਾਨ ਤੇ ਕਰੀਬ 80 ਮੀਟਰ ਤੋਂ ਵੱਧ ਦੀ ਉਚਾਈ ਤੋ ਇੱਕ ਵਿਅਕਤੀ ਦੇ ਡਿੱਗ ਜਾਣ ਤੋ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ।ਘਟਨਾ ਤੋ ਬਾਅਦ ਮੌਕੇ ਤੇ ਚਾਰ ਪੁਲਿਸ ਕਾਰਾਂ, ਇੱਕ ਫਾਇਰ ਉਪਕਰਨ, ਦੋ ਐਂਬੂਲੈਂਸਾਂ, ਅਤੇ ਇੱਕ ਫਸਟ ਰਿਸਪਾਂਸ ਵਾਹਨ ਘਟਨਾ ਸਥਾਨ ‘ਤੇ ਪਹੁੰਚੇ ਦੱਸੇ ਜਾ ਰਹੇ ਹਨ।ਘਟਨਾ ਸਥਾਨ ‘ਤੇ ਮੌਜੂਦ ਇੱਕ ਫੋਟੋਗ੍ਰਾਫਰ ਨੇ ਦੱਸਿਆ ਕਿ ਇਹ ਘਟਨਾ ਇੱਕ ਪੈਦਲ ਚੱਲਣ ਵਾਲੇ ਜਨਤਕ ਟ੍ਰੈਕ ਦੇ ਉੱਪਰ ਚੜ੍ਹਾਈ ਵਾਲੇ ਖੇਤਰ ‘ਤੇ ਵਾਪਰੀ। ਉਨ੍ਹਾਂ ਨੇ ਕਿਹਾ ਕਿ ਚੜ੍ਹਾਈ ਕਰਨ ਵਾਲੀ ਪਾਰਟੀ ਦਾ ਇੱਕ ਮੈਂਬਰ 80 ਮੀਟਰ ਤੋਂ ਵੱਧ ਦੀ ਉਚਾਈ ਤੋ ਡਿੱਗਿਆ ਦੱਸਿਆ ਜਾ ਰਿਹਾ ਹੈ।