Home » ਆਕਲੈਂਡ ਦੇ ਮੈਨੁਕਾਊ ਹਰਬਰ ‘ਤੇ ਛੋਟੀ ਕਿਸ਼ਤੀ ਡੁੱਬਣ ਤੋ ਬਾਅਦ ਇੱਕ ਵਿਅਕਤੀ ਲਾਪਤਾ,ਭਾਲ ਲਗਾਤਾਰ ਜਾਰੀ…
Home Page News New Zealand Local News NewZealand

ਆਕਲੈਂਡ ਦੇ ਮੈਨੁਕਾਊ ਹਰਬਰ ‘ਤੇ ਛੋਟੀ ਕਿਸ਼ਤੀ ਡੁੱਬਣ ਤੋ ਬਾਅਦ ਇੱਕ ਵਿਅਕਤੀ ਲਾਪਤਾ,ਭਾਲ ਲਗਾਤਾਰ ਜਾਰੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਮੈਨੁਕਾਊ ਹਰਬਰ ‘ਤੇ ਬੀਤੀ ਕੱਲ੍ਹ ਸ਼ਾਮ ਤੋ ਇੱਕ ਛੋਟੀ ਕਿਸ਼ਤੀ ਦੇ ਡੁੱਬਣ ਤੋਂ ਬਾਅਦ ਲਾਪਤਾ ਚੱਲ ਰਹੇ ਇੱਕ ਵਿਅਕਤੀ ਦੀ ਭਾਲ ਲਗਾਤਾਰ ਜਾਰੀ ਹੈ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਸ਼ਾਮ 6 ਵਜੇ ਦੇ ਕਰੀ ਉਹਨਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਵਿੱਚ ਦੋ ਵਿਅਕਤੀ ਸਵਾਰ ਸਨ ਜਿਨਾਂ ਵਿੱਚੋਂ ਇੱਕ ਤੈਰ ਕੇ ਕਿਨਾਰੇ ਪਹੁੰਚ ਗਿਆ ਪਰ ਦੂਸਰਾ ਵਿਅਕਤੀ ਲਾਪਤਾ ਚੱਲ ਰਿਹਾ ਹੈ।ਘਟਨਾ ਤੋ ਬਾਅਦ ਵੈਸਟਪੈਕ ਰੈਸਕਿਊ ਹੈਲੀਕਾਪਟਰ ਅਤੇ ਕੋਸਟਗਾਰਡ ਦੀਆਂ ਟੀਮਾਂ ਵੱਲੋਂ ਭਾਲ ਜਾਰੀ ਕਰ ਦਿੱਤੀ ਗਈ ਸੀ ਪਰ ਰਾਤ ਤੱਕ ਕੋਈ ਸਫ਼ਲਤਾ ਹੱਥ ਨਹੀ ਲੱਗੀ ਹੁਣ ਅੱਜ ਦੁਬਾਰਾ ਟੀਮਾਂ ਵੱਲੋਂ ਭਾਲ ਕੀਤੀ ਜਾ ਰਹੀ ਜਿਸ ਵਿੱਚ ਹਵਾਈ ਖੋਜਾਂ ਵਿੱਚ ਸਹਾਇਤਾ ਲਈ ਈਗਲ ਹੈਲੀਕਾਪਟਰ ਵੀ ਤਾਇਨਾਤ ਕੀਤਾ ਗਿਆ ਹੈ।