Home » ਹਮਿਲਟਨ ‘ਚ ਇੱਕ ਝਗੜੇ ਦੌਰਾਨ ਜ਼ਖਮੀ ਹੋਏ ਬੱਚੇ ਦੀ ਹੋਈ ਮੌ.ਤ ਪੁਲਿਸ ਵੱਲੋਂ ਕ ਤ ਲ ਦੀ ਜਾਂਚ ਜਾਰੀ….
Home Page News New Zealand Local News NewZealand

ਹਮਿਲਟਨ ‘ਚ ਇੱਕ ਝਗੜੇ ਦੌਰਾਨ ਜ਼ਖਮੀ ਹੋਏ ਬੱਚੇ ਦੀ ਹੋਈ ਮੌ.ਤ ਪੁਲਿਸ ਵੱਲੋਂ ਕ ਤ ਲ ਦੀ ਜਾਂਚ ਜਾਰੀ….

Spread the news


ਆਕਲੈਂਡ (ਬਲਜਿੰਦਰ ਸਿੰਘ) ਹੈਮਿਲਟਨ ਵਿੱਚ ਇੱਕ “ਹਿੰਸਕ ਝਗੜੇ” ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ 8 ਸਾਲਾ ਲੜਕੇ ਦੀ ਮੌਤ ਹੋ ਜਾਣ ਤੋ ਬਾਅਦ ਪੁਲਿਸ ਵੱਲੋਂ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ।ਹੈਮਿਲਟਨ ਸਿਟੀ ਫੀਲਡ ਕ੍ਰਾਈਮ ਮੈਨੇਜਰ ਇੰਸਪੈਕਟਰ ਡੈਰੇਲ ਹਾਰਪੁਰ ਨੇ ਕਿਹਾ ਕਿ ਪੁਲਿਸ ਨੂੰ ਐਤਵਾਰ ਸ਼ਾਮ 5.20 ਵਜੇ ਐਂਥਨੀ ਕ੍ਰੇਸੈਂਟ ਦੇ ਪਤੇ ‘ਤੇ ਇੱਕ ਹਿੰਸਕ ਝਗੜੇ ਦੀ ਸੂਚਨਾ ਮਿਲੀ ਸੀ ਜਿੱਥੇ ਮੌਕੇ ‘ਤੇ ਤਿੰਨ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ – ਇੱਕ ਬੱਚਾ ਗੰਭੀਰ ਸੱਟਾਂ ਨਾਲ, ਅਤੇ ਦੋ ਹੋਰ ਬਾਲਗ ਜੋ ਦਰਮਿਆਨੇ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਸਨ।ਹਰਪੁਰ ਨੇ ਦੱਸਿਆ ਕਿ ਬੱਚੇ ਦੀ ਥੋੜੀ ਦੇਰ ਬਾਅਦ ਮੌਤ ਹੋ ਗਈ।ਘਟਨਾ ਸਥਾਨ ‘ਤੇ ਪੁਲਿਸ ਦੁਆਰਾ ਹਿਰਾਸਤ ਵਿਚ ਲਏ ਗਏ ਇਕ 37 ਸਾਲਾ ਵਿਅਕਤੀ ‘ਤੇ ਕਤਲ ਅਤੇ ਹਮਲੇ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਅੱਜ ਹੈਮਿਲਟਨ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।