Home » ਧਮਕੀ ਭਰੀ ਵੀਡੀਓ ਭੇਜੇ ਜਾਣ ਤੇ ਦੱਖਣੀ ਆਕਲੈਂਡ ਦੇ ਦੋ ਸਕੂਲਾਂ ਨੂੰ ਕੀਤਾ ਗਿਆ ਤਾਲਾਬੰਦ…
Home Page News New Zealand Local News NewZealand

ਧਮਕੀ ਭਰੀ ਵੀਡੀਓ ਭੇਜੇ ਜਾਣ ਤੇ ਦੱਖਣੀ ਆਕਲੈਂਡ ਦੇ ਦੋ ਸਕੂਲਾਂ ਨੂੰ ਕੀਤਾ ਗਿਆ ਤਾਲਾਬੰਦ…

Spread the news


 ਆਕਲੈਂਡ (ਬਲਜਿੰਦਰ ਸਿੰਘ)ਦੱਖਣੀ ਆਕਲੈਂਡ ਦੇ ਮੈਂਗਰੀ ‘ਚ ਸਥਿਤ ਦੋ ਮੁਸਲਿਮ ਸਕੂਲਾਂ ਜਿਨਾਂ ਵਿੱਚ ਅਲ-ਮਦੀਨਾ ਸਕੂਲ ਤੇ ਜ਼ਾਇਦ ਕਾਲਜ ਨੂੰ ਧਮਕੀਆਂ ਮਿਲਣ ਕਾਰਨ ਦੋਨਾਂ ਸਕੂਲਾਂ ਲੌਕਡਾਊਨ ਵਿੱਚ ਰੱਖਿਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਵੀਡੀਓ ਭੇਜੀ ਗਈ ਸੀ, ਜਿਸ ਵਿੱਚ ਇੱਕ ਸ਼ਖਸ ਕਾਰ ਵਿੱਚ ਗੋਲੀਆਂ ਚਲਾਉਂਦਾ ਦੇਖਿਆ ਜਾ ਸਕਦਾ ਹੈ ਅਤੇ ਕਾਰ ਵਿੱਚ ਹੋਰ ਹਥਿਆਰ ਵੀ ਦਿਖਾਏ ਗਏ ਸਨ। ਪੁਲਿਸ ਦੀ ਸਲਾਹ ‘ਤੇ ਸਾਰਾ ਦਿਨ ਸਕੂਲ ਨੂੰ ਲੌਕਡਾਊਨ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਖ਼ਬਰ ਆ ਰਹੀ ਹੈ ਕਿ ਨਿਊ ਲਿਨ ਦੇ ਇਕਰਾ ਪ੍ਰਾਇਮਰੀ ਸਕੂਲ ਨੂੰ ਵੀ ਰੈਸਟਰੀਕਟਡ ਅਕਸੈਸ ਦਿੱਤਾ ਗਿਆ ਹੈ।