Home » ਬਿਕਰਮਜੀਤ ਸਿੰਘ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ, ਡਰੱਗ ਤਸਕਰੀ ਕੇਸ ‘ਚ ED ਕਰੇਗੀ ਜਾਂਚ, SIT ਤੋਂ ਮੰਗਿਆ ਰਿਕਾਰਡ…
Home Page News India India News

ਬਿਕਰਮਜੀਤ ਸਿੰਘ ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ, ਡਰੱਗ ਤਸਕਰੀ ਕੇਸ ‘ਚ ED ਕਰੇਗੀ ਜਾਂਚ, SIT ਤੋਂ ਮੰਗਿਆ ਰਿਕਾਰਡ…

Spread the news

ਸੂਬੇ ਦੇ ਬਹੁਚਰਚਿਤ ਡਰੱਗ ਤਸਕਰੀ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ (Akali Dal)ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ(Bikram Majithia) ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਜੀਠੀਆ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਈਡੀ ਨੇ ਮਾਮਲੇ ’ਚ ਗਠਿਤ ਸਪੈਸ਼ਲ ਇਨੈਵਸਟੀਗੇਸ਼ਨ ਟੀਮ (SIT) ਦੀ ਰਿਪੋਰਟ ’ਤੇ ਨੋਟਿਸ ਲੈਂਦੇ ਹੋਏ ਕੇਸ ਨਾਲ ਸਬੰਧਤ ਵੇਰਵਾ ਮੰਗਿਆ ਹੈ। ਈਡੀ ਨੇ ਡੀਆਈਜੀ ਪਟਿਆਲਾ ਰੇਂਜ ਨੂੰ ਪੱਤਰ ਲਿਖ ਕੇ ਐੱਫਆਈਆਰ ਦਾ ਵੇਰਵਾ, ਜਾਂਚ ਦੀ ਸਥਿਤੀ, ਗਵਾਹਾਂ ਦੇ ਬਿਆਨ, ਮਜੀਠੀਆ ਤੇ ਉਨ੍ਹਾਂ ਦੇ ਪਰਿਵਾਰ ਦੇ 284 ਬੈਂਕ ਖ਼ਾਤਿਆਂ ਦਾ ਵੇਰਵਾ, ਫ਼ਰਮਾਂ ਦੇ ਮੈਂਬਰਾਂ ਦੇ ਰਜਿਸਟਰਾਰ ਆਫ ਕੰਪਨੀਜ਼ (ROC) ਰਿਕਾਰਡ ਤੇ ਆਈਟੀਆਰ ਦੀ ਕਾਪੀ ਮੰਗੀ ਹੈ। ਐੱਸਆਈਟੀ ਨੇ ਆਪਣੀ ਜਾਂਚ ਦੌਰਾਨ 13 ਅਗਸਤ ਨੂੰ ਈਡੀ ਨੂੰ ਪੱਤਰ ਲਿਖ ਕੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਇਸ ਮਾਮਲੇ ’ਚ ਮਨੀ ਲਾਂਡਰਿੰਗ ਦਾ ਸ਼ੱਕ ਹੈ। ਇਸ ਕਾਰਨ ਇਸ ਮਾਮਲੇ ਦੀ ਈਡੀ ਜਾਂਚ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਈਡੀ ਦੇ ਸਹਾਇਕ ਡਾਇਰੈਕਟਰ ਜਲੰਧਰ ਜ਼ੋਨ ਨੇ ਡੀਆਈਜੀ ਪਟਿਆਲਾ ਰੇਂਜ ਨੂੰ ਮਾਮਲੇ ਨਾਲ ਸਬੰਧਤ ਰਿਕਾਰਡ ਛੇਤੀ ਤੋਂ ਛੇਤੀ ਦੇਣ ਨੂੰ ਕਿਹਾ ਹੈ।ਸੂਬਾ ਸਰਕਾਰ ਨੇ ਜਨਵਰੀ ਮਹੀਨੇ ’ਚ ਮਜੀਠੀਆ ਖ਼ਿਲਾਫ਼ ਦੋਸ਼ਾਂ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਸੀ। ਐੱਸਆਈਟੀ ਨੇ ਆਪਣੀ ਜਾਂਚ ਦੇਖਿਆ ਕਿ ਵਿਦੇਸ਼ੀ ਕੰਪਨੀਆਂ ਤੇ ਪਰਿਵਾਰਕ ਫਰਮਾਂ ਤੋਂ 436 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਹੋਈ ਹੈ। ਇਕ ਹੀ ਦਿਨ ਤੇ ਇਹ ਹੀ ਪਤੇ ’ਤੇ ਵੱਡੀ ਮਾਤਰਾ ’ਚ ਨਕਦੀ ਜਮ੍ਹਾਂ ਕਰਵਾਈ ਗਈ। ਵਿੱਤੀ ਦਸਤਾਵੇਜ਼ ਦੀ ਜਾਂਚ ’ਚ ਸਰਾਇਆ ਇੰਡਸਟਰੀਜ਼ ਤੇ ਸਬੰਧਤ ਫਰਮਾਂ ’ਚ ਸ਼ੱਕੀ ਲੈਣ-ਦੇਣ ਦਾ ਪਤਾ ਲੱਗਿਆ ਹੈ। ਐੱਸਆਈਟੀ ਨੇ ਜ਼ਮੀਨਾਂ ਦੇ ਸੌਦੇ ’ਤੇ ਵੀ ਸਵਾਲ ਉਠਾਏ ਕਿਉਂਕਿ ਜਿਨ੍ਹਾਂ ਜ਼ਮੀਨਾਂ ਦੇ ਸੌਦੇ ਹੋਏ ਉਨ੍ਹਾਂ ਦੀਆਂ ਕੀਮਤਾਂ ’ਚ ਅਚਾਨਕ ਵਾਧਾ ਹੋਇਆ। ਜਾਂਚ ’ਚ ਪਤਾ ਲੱਗਿਆ ਕਿ ਮਜੀਠੀਆ ਦੀ ਆਮਦਨ ਉਨ੍ਹਾਂ ਦੀਆਂ ਬਣਾਈਆਂ ਗਈਆਂ ਜਾਇਦਾਦਾਂ ਤੇ ਖ਼ਰਚਿਆਂ ਤੋਂ ਘੱਟ ਸੀ।ਮਜੀਠੀਆ ਖ਼ਿਲਾਫ਼ ਪੰਜਾਬ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ’ਚ 20 ਦਸੰਬਰ 2021 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਮਜੀਠੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 2022 ’ਚ ਪੰਜਾਬ ’ਚ ਵਿਧਾਨ ਸਭਾ ਚੋਣਾਂ ਸਨ। ਇਸ ਤੋਂ ਬਾਅਦ ਚੋਣਾ ਲੜਨ ਲਈ ਮਜੀਠੀਆ ਨੇ ਸੁਪਰੀਮ ਕੋਰਟ(Supreme Court) ਦਾ ਰੁਖ਼ ਕੀਤਾ ਸੀ। ਸੁਪਰੀਮ ਕੋਰਟ(SC) ਨੇ ਚੋਣ ਲੜਨ ਦੀ ਇਜਾਜ਼ਤ ਇਸ ਸ਼ਰਤ ’ਤੇ ਦਿੱਤੀ ਸੀ ਕਿ ਚੋਣ ਪ੍ਰਕਿਰਿਆ ਪੂਰੀ ਹੁੰਦੇ ਹੀ ਮਜੀਠੀਆ ਆਤਮਸਮਰਪਣ ਕਰ ਦੇਣਗੇ।