Home » ਕੈਨੇਡਾ ’ਚ 23 ਸਾਲਾ ਪੰਜਾਬਣ ਦੀ ਬ੍ਰੇਨ ਹੈਮਰੇਜ ਕਾਰਨ ਹੋਈ ਮੌ,ਤ…
Home Page News • India • India News • World • World News

ਕੈਨੇਡਾ ’ਚ 23 ਸਾਲਾ ਪੰਜਾਬਣ ਦੀ ਬ੍ਰੇਨ ਹੈਮਰੇਜ ਕਾਰਨ ਹੋਈ ਮੌ,ਤ…

Spread the news

ਨਾਭਾ ਬਲਾਕ ਦੇ ਪਿੰਡ ਪਾਲੀਆ ਖੁਰਦ ਦੀ ਰਹਿਣ ਵਾਲੀ 23 ਸਾਲਾ ਨਵਦੀਪ ਕੌਰ ਦੀਪੂ ਦੀ ਕੈਨੇਡਾ ਵਿਖੇ ਬਰੈਂਪਟਨ ਦੇ ਮੀਸਾਸਾਗਾ ਵਿੱਚ ਬ੍ਰੇਨਹੈਮਰਜ ਦੇ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ।ਪੜ੍ਹਾਈ ਕਰਨ ਤੋਂ ਬਾਅਦ ਹੁਣ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ ਸੀ।

5 ਸਤੰਬਰ ਨੂੰ ਨਵਦੀਪ ਕੌਰ ਦਾ ਜਨਮਦਿਨ ਵੀ ਸੀ ਅਤੇ ਜਨਮ ਦਿਨ ਨੂੰ ਹੀ ਪਰਿਵਾਰ ਦੀ ਗੱਲ ਹੋਈ ਉਸ ਤੋਂ ਬਾਅਦ ਹੁਣ ਮੰਦਭਾਗੀ ਖਬਰ ਸੁਣਨ ਨੂੰ ਮਿਲੀ ਹੈ। ਪਰਿਵਾਰ ਦਾ ਇਸ ਘਟਨਾ ਤੋਂ ਬਾਅਦ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਹੁਣ ਆਪਣੀ ਲਾਡਲੀ ਧੀ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਕਰ ਰਿਹਾ ਹੈ ਤਾਂ ਜੋ ਉਹ ਆਪਣੀ ਧੀ ਦਾ ਅੰਤਿਮ ਸਸਕਾਰ ਕਰ ਸਕਣ।