ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਅਤੇ ਕਵੀਸ਼ਰ ਗੁਰਦੀਪ ਸਿੰਘ ਪ੍ਰਵਾਨਾ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਢਿੱਲੀ ਮੱਠੀ ਸੀ। ਬੀਤੇ ਕੱਲ੍ਹ ਉਨ੍ਹਾਂ ਜ਼ਿਦਗੀ ਨੂੰ ਅਲਵਿਦਾ ਕਹਿੰਦਿਆਂ ਆਖਰੀ ਸੁਆਸ ਲਏ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਅਣਵੰਡੇ ਪੰਜਾਬ ਦੇ ਲਾਹੌਰ ਜ਼ਿਲ੍ਹੇ ਵਿਚ 1942 ਨੂੰ ਜਨਮੇ ਗੁਰਦੀਪ ਸਿੰਘ ਪ੍ਰਵਾਨਾ ਪੰਜਾਬੀ ਸ਼ਾਇਰੀ ਦੇ ਨਾਲ ਨਾਲ ਉੱਚ ਕੋਟੀ ਦੇ ਕਵੀਸ਼ਰ ਵੀ ਸਨ। ਉਨ੍ਹਾਂ ਜ਼ਿਕਰਯੋਗ ਸਾਹਿਤਕ ਅਤੇ ਇਤਿਹਾਸਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਦੇ ਬੇਵਕਤੀ ਤੁਰ ਜਾਣ ‘ਤੇ ਸਿੱਖ ਚਿੰਤਕ ਅਤੇ ਲੇਖਕ ਦਿਲਜੀਤ ਸਿੰਘ ਬੇਦੀ, ਹਰਜੀਤ ਸਿੰਘ ਸੰਧੂ, ਵਜ਼ੀਰ ਸਿੰਘ ਰੰਧਾਵਾ, ਸੁਖਬੀਰ ਸਿੰਘ ਖੁਰਮਣੀਆਂ, ਮਨਮੋਹਨ ਸਿੰਘ ਢਿੱਲੋਂ, ਪ੍ਰਤੀਕ ਸਹਿਦੇਵ, ਡਾ ਕਸ਼ਮੀਰ ਸਿੰਘ, ਐਸ ਪਰਸ਼ੋਤਮ, ਸੁਮੀਤ ਸਿੰਘ, ਮੋਹਿਤ ਸਹਿਦੇਵ, ਅਜੀਤ ਸਿੰਘ ਨਬੀਪੁਰੀ, ਜਗਤਾਰ ਗਿੱਲ, ਸ਼ੁਕਰਗੁਜ਼ਾਰ ਸਿੰਘ, ਡਾ. ਗਗਨਦੀਪ ਸਿੰਘ, ਮਨਦੀਪ ਬੋਪਾਰਾਏ, ਦਿਲਰਾਜ ਸਿੰਘ ਦਰਦੀ, ਸੁਰਜੀਤ ਅਕਸ, ਕਿਰਪਾਲ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਵਾਨਾ ਦੇ ਸਪੁੱਤਰ ਸਤਨਾਮ ਸਿੰਘ ਅਤੇ ਹਰਜੀਤ ਸਿੰਘ ਦੱਸਿਆ ਕਿ ਉਨ੍ਹਾਂ ਨਮਿਤ ਅਰਦਾਸ 26 ਸਤੰਬਰ ਵੀਰਵਾਰ ਗੁਰਦਵਾਰਾ ਕਬੀਰ ਪਾਰਕ, ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗੀ।