Home » ਵਰਧਮਾਨ ਗਰੁੱਪ ਦੇ ਚੇਅਰਮੈਨ ਤੇ ਪਦਮਸ਼੍ਰੀ ਐੱਸਪੀ ਓਸਵਾਲ ਨਾਲ 7 ਕਰੋੜ ਦੀ ਠੱਗੀ, ਦੋ ਸਾਈਬਰ ਠੱਗ ਗ੍ਰਿਫ਼ਤਾਰ…
Home Page News India India News

ਵਰਧਮਾਨ ਗਰੁੱਪ ਦੇ ਚੇਅਰਮੈਨ ਤੇ ਪਦਮਸ਼੍ਰੀ ਐੱਸਪੀ ਓਸਵਾਲ ਨਾਲ 7 ਕਰੋੜ ਦੀ ਠੱਗੀ, ਦੋ ਸਾਈਬਰ ਠੱਗ ਗ੍ਰਿਫ਼ਤਾਰ…

Spread the news


ਪੰਜਾਬ ਦੇ ਮਸ਼ਹੂਰ ਉਦਯੋਗਪਤੀ ਅਤੇ ਪਦਮ ਸ਼੍ਰੀ ਐਵਾਰਡੀ ਵਰਧਮਾਨ ਟੈਕਸਟਾਈਲ ਗਰੁੱਪ ਦੇ ਚੇਅਰਮੈਨ ਐਸਪੀ ਓਸਵਾਲ ਨਾਲ ਸਾਈਬਰ ਠੱਗਾਂ ਨੇ 7 ਕਰੋੜ ਰੁਪਏ ਦੀ ਠੱਗੀ ਮਾਰ ਲਈ ਹੈ। ਠੱਗ ਗਿਰੋਹ ਦੇ ਮੈਂਬਰਾਂ ਨੇ ਸੁਪਰੀਮ ਕੋਰਟ, ਕਸਟਮ ਅਫਸਰ, ਸੀਬੀਆਈ ਅਤੇ ਦਿੱਲੀ ਪੁਲਿਸ ਦੇ ਜਾਅਲੀ ਦਸਤਾਵੇਜ਼ ਦਿਖਾ ਕੇ ਧੋਖਾਧੜੀ ਦੀ ਯੋਜਨਾ ਬਣਾਈ ਅਤੇ ਇਸ ਨੂੰ ਅੰਜਾਮ ਦਿੱਤਾ।ਧੋਖਾਧੜੀ ਦਾ ਪਤਾ ਲੱਗਣ ਦੇ 24 ਘੰਟਿਆਂ ਦੇ ਅੰਦਰ ਲੁਧਿਆਣਾ ਨਿਵਾਸੀ ਐਸਪੀ ਓਸਵਾਲ ਨੇ ਤੁਰੰਤ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਸਾਈਬਰ ਸੈੱਲ ਨੂੰ ਸਰਗਰਮ ਕਰ ਦਿੱਤਾ ਗਿਆ। ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਮਦਦ ਨਾਲ ਅੰਤਰਰਾਜੀ ਗਿਰੋਹ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 5.25 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਅਤਨੂ ਚੌਧਰੀ ਅਤੇ ਆਨੰਦ ਕੁਮਾਰ ਚੌਧਰੀ ਵਾਸੀ ਗੁਹਾਟੀ, ਆਸਾਮ ਵਜੋਂ ਹੋਈ ਹੈ। ਜਦੋਂ ਕਿ ਇਨ੍ਹਾਂ ਦੇ ਹੋਰ ਸਾਥੀਆਂ ਨਿੰਮੀ ਭੱਟਾਚਾਰੀਆ ਵਾਸੀ ਆਸਾਮ, ਆਲੋਕ ਰੰਗੀ ਅਤੇ ਗੁਲਾਮ ਮੋਤਰਬਾ ਵਾਸੀ ਪੱਛਮੀ ਬਾਗਲ, ਸੰਜੇ ਸੂਤਰਧਾਰ ਵਾਸੀ ਆਸਾਮ, ਰਿੰਟੂ, ਰੂਮੀ ਅਤੇ ਜ਼ਾਕਿਰ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਦੀ ਭਾਲ ‘ਚ ਪੁਲਸ ਛਾਪੇਮਾਰੀ ਕਰ ਰਹੀ ਹੈ।ਗ੍ਰਿਫਤਾਰੀ ਵਾਰੰਟ ਅਤੇ ਜਾਇਦਾਦ ਸੀਲ ਕਰਨ ਦੀ ਧਮਕੀ ਦਿੱਤੀ

ਸ਼ਿਕਾਇਤ ਵਿੱਚ ਉਦਯੋਗਪਤੀ ਐੱਸਪੀ ਓਸਵਾਲ ਨੇ ਦੱਸਿਆ ਕਿ ਕਰੀਬ 22 ਦਿਨ ਪਹਿਲਾਂ ਉਨ੍ਹਾਂ ਦੇ ਮੋਬਾਈਲ ’ਤੇ ਇੱਕ ਕਾਲ ਆਈ ਸੀ। ਧੋਖਾਧੜੀ ਕਰਨ ਵਾਲੇ ਨੇ ਦੱਸਿਆ ਕਿ ਹਵਾਈ ਅੱਡੇ ‘ਤੇ ਇਕ ਪਾਰਸਲ ਨੂੰ ਰੋਕਿਆ ਗਿਆ ਸੀ। ਇਸ ਵਿੱਚ ਵਿਦੇਸ਼ੀ ਕਰੰਸੀ, ਕੁਝ ਪਾਸਪੋਰਟ ਅਤੇ ਹੋਰ ਵਰਜਿਤ ਵਸਤੂਆਂ ਸ਼ਾਮਲ ਹਨ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਪਾਰਸਲ ਭੇਜਣ ਵਾਲੇ ਦੀ ਆਈਡੀ ਵਿੱਚ ਉਸਦੀ ਆਈਡੀ ਦੀ ਵਰਤੋਂ ਹੋਈ ਹੈ। ਇਸ ਲਈ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਦਿੱਲੀ ਪੁਲਿਸ ਅਤੇ ਸੀਬੀਆਈ ਵੀ ਜਾਂਚ ਕਰੇਗੀ। ਕੁਝ ਸਮੇਂ ਬਾਅਦ ਉਸ ਨੂੰ ਫੋਨ ਆਇਆ, ਜਿਸ ਵਿਚ ਉਸ ਵਿਅਕਤੀ ਨੇ ਆਪਣੀ ਜਾਣ-ਪਛਾਣ ਦਿੱਲੀ ਪੁਲਸ ਦਾ ਅਧਿਕਾਰੀ ਦੱਸਦਿਆਂ ਕਿਹਾ ਕਿ ਉਸ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਸੀਬੀਆਈ ਇਸ ਦੀ ਜਾਂਚ ਕਰ ਰਹੀ ਹੈ। ਠੱਗਾਂ ਨੇ ਓਸਵਾਲ ਦੇ ਨੰਬਰ ‘ਤੇ ਸੁਪਰੀਮ ਕੋਰਟ ਦੇ ਗ੍ਰਿਫਤਾਰੀ ਵਾਰੰਟ ਅਤੇ ਉਸ ਦੀ ਜਾਇਦਾਦ ਜ਼ਬਤ ਕਰਨ ਦੇ ਕੁਝ ਹੁਕਮ ਭੇਜੇ। ਠੱਗਾਂ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਇਹ ਗੱਲ ਕਿਸੇ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਵਿਰੁੱਧ ਸਜ਼ਾ ਵਧਾ ਦਿੱਤੀ ਜਾਵੇਗੀ।

ਲਾਲ ਅਤੇ ਜਾਅਲੀ ਦਸਤਾਵੇਜ਼ ਦਿਖਾ ਕੇ ਠੱਗੀ ਮਾਰੀ

ਵਰਧਮਾਨ ਗਰੁੱਪ ਦੇ ਚੇਅਰਮੈਨ ਐਸਪੀ ਓਸਪਾਲ ਨੇ ਪੁਲੀਸ ਨੂੰ ਦੱਸਿਆ ਕਿ ਠੱਗੀ ਕਰਨ ਵਾਲਿਆਂ ਨੇ ਉਸ ਨੂੰ ਫੋਨ ’ਤੇ ਕਿਹਾ ਕਿ ਜੇਕਰ ਉਸ ਨੇ ਕੁਝ ਨਹੀਂ ਕੀਤਾ ਤਾਂ ਉਸ ਨੂੰ ਰਕਮ ਭੇਜਣੀ ਪਵੇਗੀ, ਜੋ ਵਾਪਸੀਯੋਗ ਹੋਵੇਗੀ। ਜੋ ਕਿ ਦੋ ਘੰਟਿਆਂ ਦੇ ਅੰਦਰ ਉਨ੍ਹਾਂ ਦੇ ਖਾਤੇ ਵਿੱਚ ਵਾਪਸ ਆ ਜਾਵੇਗੀ। ਇਸ ਤੋਂ ਬਾਅਦ ਉਸ ਨੇ ਠੱਗਾਂ ਵੱਲੋਂ ਦਿੱਤੇ ਵੱਖ-ਵੱਖ ਖਾਤਿਆਂ ‘ਚ 7 ਕਰੋੜ ਰੁਪਏ ਦਾ ਲੈਣ-ਦੇਣ ਕੀਤਾ। ਪਰ ਜਦੋਂ ਅੱਧੇ ਘੰਟੇ ਬਾਅਦ ਵੀ ਪੈਸੇ ਵਾਪਸ ਨਹੀਂ ਕੀਤੇ ਗਏ ਅਤੇ ਨੰਬਰ ਵੀ ਬੰਦ ਹੋਣ ਲੱਗੇ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਕੀਤੀ। ਫਿਰ ਸਾਈਬਰ ਸੈੱਲ ਨੇ ਮਾਮਲੇ ‘ਚ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੀ ਮਦਦ ਲਈ। ਸਾਂਝੇ ਆਪ੍ਰੇਸ਼ਨ ਤੋਂ ਬਾਅਦ ਇਸ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਅਤੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਉਸ ਦੇ ਖਾਤੇ ਵਿੱਚੋਂ 5.25 ਕਰੋੜ ਰੁਪਏ ਦੀ ਨਕਦੀ, 6 ਏਟੀਐਮ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ। ਫਿਲਹਾਲ ਬਾਕੀ ਦੋਸ਼ੀਆਂ ਦੀ ਭਾਲ ‘ਚ ਟੀਮਾਂ ਪੱਛਮੀ ਬੰਗਾਲ ਅਤੇ ਅਸਮ ਲਈ ਰਵਾਨਾ ਹੋ ਗਈਆਂ ਹਨ।