ਆਕਲੈਂਡ (ਬਲਜਿੰਦਰ ਸਿੰਘ)ਪੁਲਿਸ ਪਿਛਲੇ ਹਫ਼ਤੇ ਹੋਏ ਇੱਕ ਅਸ਼ਲੀਲ ਹਮਲੇ ਬਾਰੇ ਜਾਣਕਾਰੀ ਲਈ ਤੁਹਾਡੀ ਮਦਦ ਚਾਹੁੰਦੀ ਹੈ।
ਪਾਪਾਕੁਰਾ ਤੋਂ ਟਾਕਾਨਿਨੀ ਤੱਕ ਸਟੇਟ ਹਾਈਵੇਅ-1ਦੇ ਨਾਲ ਨਾਲ ਚੱਲਣ ਵਾਲੇ ਦੱਖਣੀ ਮਾਰਗ ‘ਤੇ ਇਕ ਔਰਤ ਨਾਲ ਇਹ ਘਟਨਾ 5 ਨਵੰਬਰ 2024 ਨੂੰ ਦੁਪਹਿਰ 2.30 ਵਜੇ ਦੇ ਕਰੀਬ ਵਾਪਰੀ ਦੱਸੀ ਗਈ ਹੈ।
ਪੁਲਿਸ ਦਾ ਮੰਨਣਾ ਹੈ ਕਿ ਤਸਵੀਰ ਵਿੱਚ ਦਿਖਾਇਆ ਗਿਆ ਪੁਰਸ਼ ਸਾਡੀ ਪੁੱਛਗਿੱਛ ਵਿੱਚ ਸਹਾਇਤਾ ਕਰਨ ਦੇ ਯੋਗ ਹੋਵੇਗਾ।ਜੇਕਰ ਤੁਸੀਂ ਉਸਦੀ ਪਛਾਣ ਜਾਣਦੇ ਹੋ ਤਾਂ ਕਿਰਪਾ ਕਰਕੇ ਪੁਲਿਸ ਨੂੰ ਫਾਈਲ ਨੰਬਰ 241105/5822 ਦੇ ਹਵਾਲੇ ਨਾਲ 105 ‘ਤੇ ਕਾਲ ਕਰ ਸਕਦੇ ਹੋ।
ਕੀ ਤੁਸੀਂ ਇਸ ਵਿਅਕਤੀ ਨੂੰ ਜਾਣਦੇ ਹੋ,ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸਦੀ ਭਾਲ…
