Home » ਹੇਸਟਿੰਗਜ਼ ‘ਚ ਕਾਰ ਅਤੇ ਪੈਦਲ ਜਾ ਰਹੇ ਵਿਅਕਤੀ ਵਿਚਕਾਰ ਵਾਪਰਿਆ ਹਾਦਸਾ….
Home Page News • New Zealand Local News • NewZealand

ਹੇਸਟਿੰਗਜ਼ ‘ਚ ਕਾਰ ਅਤੇ ਪੈਦਲ ਜਾ ਰਹੇ ਵਿਅਕਤੀ ਵਿਚਕਾਰ ਵਾਪਰਿਆ ਹਾਦਸਾ….

Spread the news

ਆਕਲੈਂਡ(ਬਲਜਿੰਦਰ ਸਿੰਘ) ਹੇਸਟਿੰਗਜ਼ ਵਿੱਚ ਇੱਕ ਚੌਕ ‘ਚ ਕਾਰ ਅਤੇ ਪੈਦਲ ਜਾ ਰਹੇ ਵਿਅਕਤੀ ਦਰਮਿਆਨ ਵਾਪਰੇ ਹਾਦਸੇ ਦੌਰਾਨ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਕਾਰਨ ਹਸਪਤਾਲ ਲਿਜਾਇਆ ਗਿਆ ਹੈ।ਅੱਜ ਸਵੇਰੇ 7.50 ਵਜੇ ਵਿਲੀਅਮਜ਼ ਸਟਰੀਟ ਅਤੇ ਪਕੌਹਾਈ ਰੋਡ ‘ਤੇ ਵਾਪਰੇ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ।ਪੁਲਿਸ ਦੇ ਬੁਲਾਰੇ ਅਨੁਸਾਰ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।ਬੁਲਾਰੇ ਨੇ ਕਿਹਾ ਕਿ ਪੁਲਿਸ ਹਾਦਸੇ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ।