Home » ਕਸ਼  ਪਟੇਲ ਬਣੇ  ਐਫ .ਬੀ. ਆਈ  ਦੇ ਡਾਇਰੈਕਟਰ ਟਰੰਪ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ…
Home Page News India World World News

ਕਸ਼  ਪਟੇਲ ਬਣੇ  ਐਫ .ਬੀ. ਆਈ  ਦੇ ਡਾਇਰੈਕਟਰ ਟਰੰਪ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ…

Spread the news

ਅਮਰੀਕਾ ‘ਚ ਗੁਜਰਾਤੀ ਮੂਲ ਇਕ ਭਾਰਤੀ ਕਸ਼ ਪਟੇਲ ਨੂੰ  ਐਫਬੀਆਈ ਦਾ ਡਾਇਰੈਕਟਰ ਨਾਮਜ਼ਦ ਕੀਤਾ ਗਿਆ ਹੈ।ਡੋਨਾਲਡ ਟਰੰਪ ਨੇ ਲੰਘੇ ਸ਼ਨੀਵਾਰ ਨੂੰ ਆਪਣੇ ਵਿਸ਼ਵਾਸਪਾਤਰ ਕਸ਼ ਪਟੇਲ ਨੂੰ ਐਫਬੀਆਈ ਡਾਇਰੈਕਟਰ ਦੇ ਅਹੁਦੇ ਲਈ ਨਾਮਜ਼ਦ ਕੀਤਾ। ਇਸ ਦੇ ਨਾਲ ਹੀ ਮੂਲ ਰੂਪ ਵਿੱਚ ਗੁਜਰਾਤ ਦੇ ਰਹਿਣ ਵਾਲੇ ਕਸ਼ ਪਟੇਲ ਵੀ ਟਰੰਪ ਸਰਕਾਰ ਵਿੱਚ ਉੱਚ ਅਹੁਦੇ ਦੇ ਨਾਲ ਭਾਰਤੀ ਅਮਰੀਕੀ ਬਣ ਗਏ ਹਨ। ਡੋਨਾਲਡ ਟਰੰਪ ਨੇ ਵੀ ਕਸ਼ ਪਟੇਲ ਨੂੰ ਅਪਰਾਧ ਦਰ ਨੂੰ ਘਟਾਉਣ ਅਤੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਸਮੂਹਾਂ ਨੂੰ ਗ੍ਰਿਫਤਾਰ ਕਰਨ ਦੀ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ ਸੌਪੀ ਹੈ।ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਇਹ ਐਲਾਨ ਕੀਤਾ ਹੈ।ਕਸ਼ ਪਟੇਲ ਐਫਬੀਆਈ ਦੇ ਡਾਇਰੈਕਟਰ ਵਜੋਂ ਕੰਮ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਵਿਸ਼ੇਸ਼ ਵਿਸ਼ਵਾਸਪਾਤਰ ਕਸ਼ ਪਟੇਲ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦਾ ਡਾਇਰੈਕਟਰ ਨਾਮਜ਼ਦ ਕੀਤਾ ਹੈ। ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਕਸ਼ ਪਟੇਲ ਦੀ ਤਾਰੀਫ ਕੀਤੀ ਅਤੇ ਅਮਰੀਕਾ ਵਿਚ ਅਪਰਾਧ ਦਰ ਨੂੰ ਘਟਾਉਣ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਆਸ ਪ੍ਰਗਟਾਈ ਕਿ ਕਸ਼ ਪਟੇਲ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ਅਤੇ ਉਹ ਇਸ ਅਹੁਦੇ ‘ਤੇ ਰਹਿੰਦਿਆਂ ਕਈ ਪ੍ਰਾਪਤੀਆਂ ਵੀ ਕਰਨਗੇ | ਜ਼ਿਕਰਯੋਗ ਹੈ ਕਿ ਕਸ਼ ਪਟੇਲ ਟਰੰਪ ਸਰਕਾਰ ‘ਚ ਅਮਰੀਕੀ ਰੱਖਿਆ ਵਿਭਾਗ ‘ਚ ਚੀਫ ਆਫ ਸਟਾਫ, ਨੈਸ਼ਨਲ ਇੰਟੈਲੀਜੈਂਸ ਦੇ ਡਿਪਟੀ ਡਾਇਰੈਕਟਰ ਅਤੇ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਡਿਪਟੀ ਡਾਇਰੈਕਟਰ ਦੇ ਤੌਰ ‘ਤੇ ਵੀ ਕੰਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਸ਼ ਪਟੇਲ ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਅੱਤਵਾਦ ਵਿਰੋਧੀ ਦੇ ਸੀਨੀਅਰ ਨਿਰਦੇਸ਼ਕ ਦੇ ਰੂਪ ਵਿੱਚ ਵੀ ਕੰਮ ਕਰ ਚੁੱਕੇ ਹਨ।ਡੋਨਾਲਡ ਟਰੰਪ ਨੇ ਕਸ਼ ਪਟੇਲ ਨੂੰ ਅਮਰੀਕਾ ਫਸਟ ਦਾ ਯੋਧਾ ਕਹਿ ਕੇ ਸੰਬੋਧਨ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਰੂਸ ਹੋਕਸ ਦੀ ਜਾਂਚ ‘ਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਟਰੰਪ ਨੇ ਕਿਹਾ ਕਿ (ਕਸ਼ਯਪ) ਕਸ਼ ਪਟੇਲ ਨੇ ਭ੍ਰਿਸ਼ਟਾਚਾਰ ਦੇ ਖਾਤਮੇ, ਨਿਆਂ ਦੀ ਰੱਖਿਆ ਅਤੇ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਬੇਮਿਸਾਲ ਯੋਗਦਾਨ ਪਾਇਆ ਹੈ। ਕਸ਼ ਪਟੇਲ ਅਟਾਰਨੀ ਜਨਰਲ ਪਾਮ ਬੋਂਡੀ ਦੇ ਅਧੀਨ ਕੰਮ ਕਰਨਗੇ। ਟਰੰਪ ਨੇ ਉਨ੍ਹਾਂ ਨੂੰ ਅਪਰਾਧ ਦਰ ਨੂੰ ਰੋਕਣ, ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਸ਼ਿਕੰਜਾ ਕੱਸਣ ਸਮੇਤ ਜ਼ਿੰਮੇਵਾਰੀਆਂ ਸੌਂਪੀਆਂ ਹਨ