ਬੀਤੇਂ ਦਿਨ ਅਮਰੀਕਾ ਵਿੱਚ ਇੱਕ ਭਾਰਤੀ ਉਦਯੋਗਪਤੀ ਦੀ ਕਾਰ ਹਾਦਸਾਗ੍ਰਸਤ ਹੋ ਗਈ। ਇਹ ਉਦੋਂ ਹੋਇਆ ਜਦੋਂ ਉਹ ਹਾਈਵੇਅ ‘ਤੇ ਟ੍ਰੈਫਿਕ ਵਿੱਚ ਸੀ ਪਰ ਉਸਨੇ ਦਾਅਵਾ ਕੀਤਾ ਕਿ ਉਸ ਦੀ ਐਪਲ ਵਾਚ ਨੇ ਜਾਨ ਬਚਾਈ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਉਹ ਕਿਵੇਂ ਬਚਿਆ ਅਤੇ ਹਾਈਵੇ ਤੇ ਤਾਇਨਾਤ ਪੈਟਰੋਲ ਅਧਿਕਾਰੀਆ ਦਾ ਵੀ ਧੰਨਵਾਦ ਕੀਤਾ ਹੈ। ਕੁਲਦੀਪ ਧਨਖੜ ਨਾਮੀਂ ਇਕ ਭਾਰਤੀ ਨੇ ਯੂਐਸ ਹਾਈਵੇਅ ‘ਤੇ ਆਪਣੀ ਹਾਦਸਾਗ੍ਰਸਤ ਕਾਰ ਅਤੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰ ਰਹੇ ਪੁਲਿਸ ਅਧਿਕਾਰੀ ਦੀ ਵੀ ਫੋਟੋ ਵੀ ਸਾਂਝੀ ਕੀਤੀ ਹੈ।ਇਹ ਘਟਨਾ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਆਈ-5 ਹਾਈਵੇਅ ‘ਤੇ ਵਾਪਰੀ। ਹਾਲਾਂਕਿ, ਉਸ ਦਾ ਕਹਿਣਾ ਹੈ ਕਿ ਐਪਲ ਵਾਚ ਨੇ ਕਾਰ ਹਾਦਸੇ ਵਿੱਚ ਉਸਦੀ ਜਾਨ ਬਚਾਈ ਹੈ। ਇਸ ਭਾਰਤੀ ਉੱਦਮੀ ਨੇ ਪੋਸਟ ਵਿੱਚ ਸਾਂਝਾ ਕੀਤਾ ਅਤੇ ਆਪਣੀ ਐਪਲ ਵਾਚ ਅਤੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ। ਭਾਰਤੀ ਮੂਲ ਦੇ ਕੁਲਦੀਪ ਧਨਖੜ ਜੋ ਲਾਸਟ 9 ਆਈ.ੳ ਦੇ ਸੰਸਥਾਪਕ ਹਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਸ਼ੇਅਰ ਕੀਤਾ ਹੈ ਕਿ ਕਿਵੇਂ ਉਹ ਆਪਣੀ ਐਪਲ ਵਾਚ ਦੀ ਮਦਦ ਨਾਲ ਕਾਰ ਦੁਰਘਟਨਾ ਤੋਂ ਬਚਿਆ। ਕੁਲਦੀਪ ਧਨਖੜ ਨੇ ਯੂਐਸ ਹਾਈਵੇਅ ‘ਤੇ ਆਪਣੀ ਹਾਦਸਾਗ੍ਰਸਤ ਕਾਰ ਅਤੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰ ਰਹੇ ਪੁਲਿਸ ਅਧਿਕਾਰੀ ਦੀ ਫੋਟੋ ਵੀ ਸਾਂਝੀ ਕੀਤੀ।
ਆਪਣੀ ਪੋਸਟ ਵਿੱਚ, ਉਸ ਨੇ ਲਿਖਿਆ ਹੈ ਕਿ ਉਹ ਟ੍ਰੈਫਿਕ ਵਿੱਚ ਹੁੰਦੇ ਹੋਏ ਰੋਡ ਤੇ ਕਰੈਸ਼ ਹੋ ਗਿਆ। ਉਸ ਨੇ ਖੁਲਾਸਾ ਕੀਤਾ ਕਿ ਉਸ ਦੀ ਐਪਲ ਵਾਚ ਨੇ ਤੁਰੰਤ ਕਰੈਸ਼ ਦਾ ਪਤਾ ਲਗਾਇਆ ਅਤੇ ਆਪਣੇ ਆਪ ਪੁਲਿਸ ਨੂੰ ਬੁਲਾਇਆ। ਉਹ ਡਿਵਾਈਸ ਦੀ ਕਰੈਸ਼ ਡਿਟੈਕਸ਼ਨ ਵਿਸ਼ੇਸ਼ਤਾ ਅਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੁਆਰਾ ਕੀਤੀ ਗਈ ਤੁਰੰਤ ਕਾਰਵਾਈ ਦੇ ਕਾਰਨ ਉਸ ਦੀ ਜਾਨ ਬਚ ਗਈ। ਉਨ੍ਹਾਂ ਨੇ ਐਪਲ ਵਾਚ ਅਤੇ ਅਧਿਕਾਰੀ ਦਾ ਵੀ ਧੰਨਵਾਦ ਕੀਤਾ।ਉਸ ਨੇ ਲਿਖਿਆ ਕਿ ਆਈ-5 ਹਾਈਵੇਅ ‘ਤੇ ਟ੍ਰੈਫਿਕ ਦੌਰਾਨ ਕਾਰ ਹਾਦਸਾਗ੍ਰਸਤ ਹੋ ਗਈ। ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਐਪਲ ਵਾਚ ਨੇ ਤੁਰੰਤ ਕਰੈਸ਼ ਦਾ ਪਤਾ ਲਗਾਇਆ ਅਤੇ ਆਪਣੇ ਆਪ 911 ਨੂੰ ਕਾਲ ਕੀਤੀ। ਕੁਝ ਹੀ ਮਿੰਟਾਂ ‘ਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜਿਸ ਕਾਰਨ ਉਹ ਅੱਧੇ ਘੰਟੇ ਵਿੱਚ ਹੀ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਅਤੇ ਸੁਰੱਖਿਅਤ ਆਪਣੀ ਮੰਜ਼ਿਲ ’ਤੇ ਪਹੁੰਚ ਗਏ। ਉਨ੍ਹਾਂ ਲਿਖਿਆ ਕਿ ਉਹ ਐਪਲ ਵਾਚ ਅਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਕਾਰਗੁਜ਼ਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਭਾਰਤੀ ਮੂਲ ਦੇ ਕੁਲਦੀਪ ਧਨਖੜ ਨੇ ਦੋਨਾਂ ਦਾ ਹੀ ਦਾ ਧੰਨਵਾਦ ਕੀਤਾ।
Add Comment