Home » ਕੈਨੇਡਾ ‘ਚ ਵਾਪਰੇ ਇੱਕ ਹਾਦਸੇ ਦੌਰਾਨ ਪੰਜਾਬੀ ਵਿਅਕਤੀ ਦੀ ਹੋਈ ਮੌ,ਤ…
Home Page News India India News World News

ਕੈਨੇਡਾ ‘ਚ ਵਾਪਰੇ ਇੱਕ ਹਾਦਸੇ ਦੌਰਾਨ ਪੰਜਾਬੀ ਵਿਅਕਤੀ ਦੀ ਹੋਈ ਮੌ,ਤ…

Spread the news

ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਕਸਬਾ ਘੁਮਾਣ ਦੇ ਨਜ਼ਦੀਕੀ ਪੈਂਦੇ ਪਿੰਡ ਦੇ ਵਿਅਕਤੀ ਦੀ ਕੈਨੇਡਾ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਵੱਡੇ ਭਰਾ ਜੁਝਾਰ ਸਿੰਘ ਉਰਫ ਪੀਕੇ ਨੇ ਦੱਸਿਆ ਕਿ ਮੇਰਾ ਛੋਟਾ ਭਰਾ ਜਗਜੀਤ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਪਿੰਡ ਭੱਟੀਵਾਲ ਜੋ ਕਿ ਇੱਕ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਦੇ ਸ਼ਹਿਰ ਕੈਲਗਰੀ ਗਿਆ ਸੀ ਤੇ ਜਿੱਥੇ ਉਹ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਕਿ ਸਾਨੂੰ ਉਸਦੇ ਨਾਲ ਰਹਿੰਦੇ ਦੋਸਤਾਂ ਅਤੇ ਮਾਲਕਾਂ ਦਾ ਫੋਨ ਆਇਆ ਕਿ ਜਗਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਉਹ ਗੱਡੀ ਦਾ ਟਾਇਰ ਖੋਲ੍ਹ ਰਿਹਾ ਸੀ ਕਿ ਜਿਸ ਨਾਲ ਅਚਾਨਕ ਉਹ ਸੜਕ ਡਿੱਗ ਪਿਆ ਅਤੇ ਉਸਦਾ ਸਿਰ ਸੜਕ ਵਿੱਚ ਵੱਜਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ।ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਗੁਹਾਰਜੀਵਨ ਬਣ ਲਗਾਈ ਹੈ ਕਿ ਮ੍ਰਿਤਕ ਦੀ ਦੇਹ ਜਲਦੀ ਤੋਂ ਜਲਦੀ ਪੰਜਾਬ ਲਿਆਂਦਾ ਜਾਵੇ ਅਤੇ ਪਰਿਵਾਰ ਅਖੀਰ ਵਿਚ ਆਪਣੇ ਬੱਚੇ ਦਾ ਮੂੰਹ ਵੇਖ ਸਕੇ।