Home » ਟਰੰਪ ਨੇ ਉਡਾਇਆ ਜਸਟਿਨ ਟਰੂਡੋ ਦਾ ਮਜ਼ਾਕ, ਟਰੁੱਥ ਸੋਸ਼ਲ ’ਤੇ ਇਕ ਪੋਸਟ ’ਚ ਦੱਸਿਆ ਟਰੂਡੋ ਨੂੰ ਗਵਰਨਰ ਆਫ ਕੈਨੇਡਾ…
Home Page News India World World News

ਟਰੰਪ ਨੇ ਉਡਾਇਆ ਜਸਟਿਨ ਟਰੂਡੋ ਦਾ ਮਜ਼ਾਕ, ਟਰੁੱਥ ਸੋਸ਼ਲ ’ਤੇ ਇਕ ਪੋਸਟ ’ਚ ਦੱਸਿਆ ਟਰੂਡੋ ਨੂੰ ਗਵਰਨਰ ਆਫ ਕੈਨੇਡਾ…

Spread the news

 ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮਜ਼ਾਕ ਉਡਾਇਆ ਹੈ। ਉਨ੍ਹਆਂ ਇੰਟਰਨੈੱਟ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ’ਤੇ ਉਨ੍ਹਾਂ ਗਵਰਨਰ ਆਫ ਕੈਨੇਡਾ ਦੱਸਿਆ ਹੈ। ਦਰਅਸਲ, ਅਮਰੀਕਾ ’ਚ ਨਾਜਾਇਜ਼ ਤੌਰ ’ਤੇ ਰਹਿ ਰਹੇ ਗ਼ੈਰ-ਪਰਵਾਸੀਆਂ ਨੂੰ ਲੈ ਕੇ ਟਰੰਪ ਬੇਹੱਦ ਸਖ਼ਤੀ ਵਰਤਣ ਦੀ ਚਿਤਾਵਨੀ ਦੇ ਚੁੱਕੇ ਹਨ। ਉਹ ਇਨ੍ਹਾਂ ਸਾਰਿਆਂ ਨੂੰ ਅਮਰੀਕਾ ਤੋਂ ਬਾਹਰ ਕਰਨ ਦੀ ਸਹੁੰ ਚੁੱਕੀ ਬੈਠੇ ਹਨ। ਇਸ ਵਿਚਾਲੇ, ਉਨ੍ਹਾਂ ਕੈਨੇਡਾ ਨੂੰ ਵੀ ਧਮਕੀ ਦਿੱਤੀ ਸੀ ਕਿ ਜੇ ਉਹ ਆਪਣੇ ਖੇਤਰ ’ਚੋਂ ਨਾਜਾਇਜ਼ ਪਰਵਾਸੀਆਂ ਦੇ ਦਾਖ਼ਲੇ ਨੂੰ ਰੋਕਣ ’ਚ ਅਸਫਲ ਰਿਹਾ ਤਾਂ ਉਸ ’ਤੇ 25 ਫ਼ੀਸਦੀ ਟੈਰਿਫ ਲਗਾਵਾਂਗੇ। ਇਸ ਮੁੱਦੇ ’ਤੇ ਗੱਲਬਾਤ ਲਈ ਟਰੂਡੋ ਪਿਛਲੇ ਹਫ਼ਤੇ ਟਰੰਪ ਨਾਲ ਰਾਤ ਦੇ ਖਾਣੇ ਲਈ ਮਾਰ-ਏ-ਲਾਗੋ ਪਹੁੰਚੇ ਸਨ। ਇਸੇ ਮੁੱਦੇ ਦਾ ਟਰੁੱਥ ਸੋਸ਼ਲ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਉਂਦੇ ਹੋਏ ਇਕ ਪੋਸਟ ’ਚ ਟਰੰਪ ਨੇ ਲਿਖਿਆ, ਕੈਨੇਡਾ ਦੇ ਮਹਾਨ ਸੂਬੇ ਦੇ ਗਵਰਨਰ ਜਸਟਿਸ ਟਰੂਡੋ ਨਾਲ ਡਿਨਰ ਕਰਨਾ ਖ਼ੁਸ਼ੀ ਦੀ ਗੱਲ ਸੀ। ਡਿਨਰ ਦੌਰਾਨ ਜਦੋਂ ਟਰੂਡੋ ਨੇ ਕਿਹਾ ਕਿ ਟੈਰਿਫ ਨਾਲ ਕੈਨੇਡਾ ਦੀ ਅਰਥਵਿਵਸਥਾ ਨਸ਼ਟ ਹੋ ਜਾਵੇਗਾ ਤਾਂ ਉਨ੍ਹਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਸਲਾਹ ਦਿੱਤੀ ਸੀ। ਟਰੰਪ ਨੇ ਪੋਸਟ ’ਚ ਕਿਹਾ ਕਿ ਮੈਂ ਛੇਤੀ ਹੀ ਗਵਰਨਰ ਨਾਲ ਮੁੜ ਮਿਲਣ ਲਈ ਉਤਸੁਕ ਹਾਂ, ਤਾਂਕਿ ਅਸੀਂ ਟੈਰਿਫ ਤੇ ਵਪਾਰ ’ਤੇ ਆਪਣੀ ਡੂੰਘੀ ਗੱਲਬਾਤ ਜਾਰੀ ਰੱਖ ਸਕੀਏ, ਜਿਸਦੇ ਨਤੀਜੇ ਸਾਰਿਆਂ ਲਈ ਅਸਲ ’ਚ ਸ਼ਾਨਦਾਰ ਹੋਣਗੇ।