Home » ਅਮਰੀਕਾ ਤੋਂ ਡਿਪੋਰਟ ਕੀਤੇ ਜਾ ਸਕਦੇ ਹਨ 18 ਹਜ਼ਾਰ ਭਾਰਤੀ, ਕਿਉਂ ਮੰਡਰਾ ਰਿਹਾ ਖ਼ਤਰਾ ?
Home Page News India India News World World News

ਅਮਰੀਕਾ ਤੋਂ ਡਿਪੋਰਟ ਕੀਤੇ ਜਾ ਸਕਦੇ ਹਨ 18 ਹਜ਼ਾਰ ਭਾਰਤੀ, ਕਿਉਂ ਮੰਡਰਾ ਰਿਹਾ ਖ਼ਤਰਾ ?

Spread the news

ਅਮਰੀਕਾ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਲਗਪਗ 18 ਹਜ਼ਾਰ ਭਾਰਤੀਆਂ ਨੂੰ ਡਿਪੋਰਟ ਕਰ ਸਕਦਾ ਹੈ। ਇਹ ਜਾਣਕਾਰੀ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ (ICE) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਸਾਹਮਣੇ ਆਈ ਹੈ। ਇਸ ਮੁਤਾਬਕ ਅਮਰੀਕਾ ‘ਚ ਰਹਿ ਰਹੇ 17,940 ਭਾਰਤੀ ਉਨ੍ਹਾਂ 1.45 ਕਰੋੜ ਲੋਕਾਂ ‘ਚ ਸ਼ਾਮਲ ਹਨ, ਜਿਨ੍ਹਾਂ ‘ਤੇ ਡਿਪੋਰਟ ਕੀਤੇ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। ਆਈਸੀਈ ਨੇ ਕਿਹਾ ਕਿ ਬਿਨਾਂ ਸਹੀ ਦਸਤਾਵੇਜ਼ਾਂ ਦੇ ਅਮਰੀਕਾ ‘ਚ ਰਹਿ ਰਹੇ ਪਰਵਾਸੀਆਂ ਨੂੰ ਡਿਪੋਰਟ ਕਰਨਾ ਟਰੰਪ ਦਾ ਬਾਰਡਰ ਸੁਰੱਖਿਆ ਏਜੰਡਾ ਹੈ। ਡੋਨਾਲਡ ਟਰੰਪ ਅਗਲੇ ਸਾਲ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਉਹ ਪਰਵਾਸੀਆਂ ਲਈ ਸਖ਼ਤ ਇਮੀਗ੍ਰੇਸ਼ਨ ਨੀਤੀ ਦੇ ਹੱਕ ‘ਚ ਰਹੇ ਹਨ। ਆਈਸੀ ਨੇ ਨਵੰਬਰ 2024 ‘ਚ ਇਹ ਡੇਟਾ ਜਾਰੀ ਕੀਤਾ ਸੀ। FBI ਦੇ ਡਾਇਰੈਕਟਰ ਰੇਅ ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ, ਭਾਰਤਵੰਸ਼ੀ ਕਾਸ਼ ਪਟੇਲ ਲਈ ਰਸਤਾ ਸਾਫ਼FBI ਦੇ ਡਾਇਰੈਕਟਰ ਰੇਅ ਨੇ ਅਸਤੀਫ਼ਾ ਦੇਣ ਦਾ ਕੀਤਾ ਐਲਾਨ, ਭਾਰਤਵੰਸ਼ੀ ਕਾਸ਼ ਪਟੇਲ ਲਈ ਰਸਤਾ ਸਾਫ਼ ਇਸ ਮੁਤਾਬਕ 17,940 ਭਾਰਤੀਆਂ ਨੂੰ ਅੰਤਿਮ ਹੁਕਮਾਂ ਦੀ ਸੂਚੀ ‘ਚ ਰੱਖਿਆ ਗਿਆ ਹੈ ਜੋ ਆਈਸੀਈ ਦੀ ਹਿਰਾਸਤ ‘ਚ ਨਹੀਂ ਹਨ, ਪਰ ਡਿਪੋਰਟ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀਆਂ ਨੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕੀਤਾ ਹੈ। ਰਿਪੋਰਟ ‘ਚ ਭਾਰਤ ਦਾ ਨਾਂ ਉਨ੍ਹਾਂ 15 ਦੇਸ਼ਾਂ ‘ਚ ਸ਼ਾਮਲ ਹੈ, ਜਿਨ੍ਹਾਂ ‘ਤੇ ਡਿਪੋਰਟ ਪ੍ਰਕਿਰਿਆ ‘ਚ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅੰਕੜਿਆਂ ਮੁਤਾਬਕ ਪਿਛਲੇ 3 ਸਾਲਾਂ ‘ਚ ਲਗਪਗ 90,000 ਭਾਰਤੀਆਂ ਨੂੰ ਅਮਰੀਕੀ ਸਰਹੱਦ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਫੜਿਆ ਗਿਆ ਹੈ। ਸਿਖਰ ‘ਤੇ ਹਨ ਇਹ ਦੇਸ਼ ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ, ਗੁਜਰਾਤ ਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਨਾਲ ਸਬੰਧਤ ਹਨ। ਹਾਲਾਂਕਿ, ਸਰਹੱਦ ਨੇੜੇ ਸਥਿਤ ਦੇਸ਼ ਅਜੇ ਵੀ ਅਮਰੀਕਾ ‘ਚ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਵਿੱਚ ਸਿਖਰ ‘ਤੇ ਹਨ। ਇਸ ਵਿੱਚ ਹੋਂਡੂਰਸ 2,61,000 ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦੇ ਨਾਲ ਪਹਿਲੇ ਸਥਾਨ ‘ਤੇ ਹੈ। ਇਸ ਤੋਂ ਬਾਅਦ ਗੁਆਟੇਮਾਲਾ 2,53,000 ਪ੍ਰਵਾਸੀਆਂ ਨਾਲ ਦੂਜੇ ਸਥਾਨ ‘ਤੇ ਹੈ। ਜੇਕਰ ਏਸ਼ੀਆ ਦੀ ਗੱਲ ਕਰੀਏ ਤਾਂ ਚੀਨ 37,908 ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਨਾਲ ਟਾਪ ‘ਤੇ ਹੈ। ਭਾਰਤ 17,940 ਪ੍ਰਵਾਸੀਆਂ ਦੇ ਨਾਲ ਸਮੁੱਚੀ ਦਰਜਾਬੰਦੀ ਵਿੱਚ 13ਵੇਂ ਸਥਾਨ ‘ਤੇ ਹੈ।