Home » ਯੂਨੀਅਨ ਦੀ NSW ਸਰਕਾਰ ਨੂੰ ਧਮਕੀ ਕਿਹਾ ਟ੍ਰੇਨਾਂ ਮੁਫਤ ਚਲਾਓ ਨਹੀਂ ਤਾਂ ਕਰਾਂਗੇ ਹੜਤਾਲ…
Home Page News NewZealand World World News

ਯੂਨੀਅਨ ਦੀ NSW ਸਰਕਾਰ ਨੂੰ ਧਮਕੀ ਕਿਹਾ ਟ੍ਰੇਨਾਂ ਮੁਫਤ ਚਲਾਓ ਨਹੀਂ ਤਾਂ ਕਰਾਂਗੇ ਹੜਤਾਲ…

Spread the news

RTBU ਯਾਨੀ Rail Tram Bus Union ਦੁਆਰਾ ਰੇਲਵੇ ਕਰਮਚਾਰੀਆਂ ਦੀਆਂ ਤਨਖਾਹਾਂ ਵਧਾਉਣ ਦੇ ਮੁੱਦੇ ਨੂੰ ਲੈ ਕੇ ਵਿੱਢਿਆ ਗਿਆ industrial action ਹੁਣ ਉਲਝਦਾ ਜਾ ਰਿਹਾ।
NSW ਸਰਕਾਰ ਨੇ ਹੁਣ ਸਿੱਧੇ ਤੌਰ ‘ਤੇ ਯੂਨੀਅਨ ਨੂੰ ਕਹਿ ਦਿੱਤਾ ਹੈ ਕਿ ਉਹਨਾਂ ਦੀਆਂ ਮੰਗਾਂ ਨਾਜਾਇਜ਼ ਹਨ ਅਤੇ ਜੇਕਰ 31 ਦਸੰਬਰ ਨੂੰ ਵੀ ਟ੍ਰੇਨਾਂ ਹੜਤਾਲ ਕਾਰਨ ਪ੍ਰਭਾਵਿਤ ਹੁੰਦੀਆਂ ਹਨ, ਤਾਂ ਨਵੇਂ ਸਾਲ ਦੇ ਜਸ਼ਨ ਸਮਾਗਮ ਰੱਦ ਕਰ ਦੇਣੇ ਚਾਹੀਦੇ ਹਨ।

ਇਸ ਤੋਂ ਪਹਿਲਾਂ NSW ਪੁਲਿਸ ਕਮਿਸ਼ਨਰ ਵੀ ਏਹੀ ਕਹਿ ਚੁੱਕੇ ਹਨ। ਲੱਖਾਂ ਦੀ ਗਿਣਤੀ ਵਿੱਚ ਲੋਕ ਸਿਡਨੀ CBD ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕੇਵਲ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਕਰ ਪਹੁੰਚਦੇ ਹਨ। ਪਰ ਜੇਕਰ ਯੂਨੀਅਨ ਹੜਤਾਲ ਜਾਰੀ ਰੱਖਦੀ ਹੈ, ਤਾਂ ਬਹੁਤ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ।

ਯੂਨੀਅਨ ਨੇ ਹੜਤਾਲ ਕਰਨ ਲਈ ਨਵੇਂ ਸਾਲ ਦੇ ਆਤਿਸ਼ਬਾਜੀ ਜਸ਼ਨਾਂ ਨੂੰ ਚੁਣਿਆ ਹੈ ਅਤੇ ਰੱਖੀਆਂ ਗਈਆਂ ਮੰਗਾਂ ਜਾਇਜ਼ ਹਨ ਜਾਂ ਨਹੀਂ, ਇਸ ਮੁੱਦੇ ‘ਤੇ Fair Work Commission ਅੱਜ ਫ਼ੈਸਲਾ ਦੇ ਸਕਦਾ ਹੈ।

ਓਧਰ NSW ਪ੍ਰੀਮੀਅਰ Chris Minns ਦਾ ਕਹਿਣਾ ਹੈ, ਕਿ ਯੂਨੀਅਨ 32 ਫੀਸਦ ਤਨਖਾਹਾਂ ਵਧਾਉਣ ਦੀ ਮੰਗ ਰੱਖ ਰਹੀ ਹੈ, ਉਹ ਬਿਲਕੁਲ ਬੇ-ਬੁਨਿਆਦ ਹੈ। ਸਰਕਾਰੀ ਖਜ਼ਾਨੇ ‘ਤੇ ਬੋਝ ਅਤੇ ਟ੍ਰੇਨਾਂ ਦੇ ਕਿਰਾਏ ਦੋਹਾਂ ‘ਚ ਵਾਧਾ ਹੋ ਜਾਵੇਗਾ।

ਅਦਾਰੇ 9ਨਿਊਜ਼ ਮੁਤਾਬਿਕ ਯੂਨੀਅਨ ਨੇ ਬੀਤੀ ਕੱਲ੍ਹ ਸਰਕਾਰ ਨੂੰ ਪੇਸ਼ਕਸ਼ ਦਿੱਤੀ ਸੀ, ਕਿ ਉਹ 7 ਜਨਵਰੀ ਤੱਕ ਹੜਤਾਲ ਟਾਲ ਦੇਣਗੇ, ਜੇਕਰ ਸਰਕਾਰ ਟ੍ਰੇਨਾਂ ਆਮ ਯਾਤਰੀਆਂ ਲਈ ਮੁਫਤ ਕਰ ਦੇਣ।

ਪ੍ਰੀਮੀਅਰ ਦਾ ਕਹਿਣਾ ਹੈ ਯੂਨੀਅਨ ਦੀ ਗੱਲਾਂ ਵਿੱਚ ਆ ਕੇ ਉਹਨਾਂ ਪਿਛਲੀ ਵਾਰ ਵੀ ਇੱਕ weekend ਲਈ ਮੁਫਤ ਟ੍ਰੇਨਾਂ ਕਰ ਦਿੱਤੀਆਂ ਸਨ, ਪਰ RTBU ਸਿਰਫ਼ ਗੱਲ ਘੁੰਮਾ ਰਹੀ ਹੈ, ਨਤੀਜੇ ‘ਤੇ ਨਹੀਂ ਆ ਰਹੀ।