Home » ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ ਸਮੇਤ  ਨਾਸਾ ਦੇ ਪੁਲਾੜ ਯਾਤਰੀਆਂ ਨੇ ਆਈਐਸਐਸ ‘ਤੇ ਮਨਾਇਆ ਕ੍ਰਿਸਮਸ ਦਾ ਜਸ਼ਨ…
Home Page News India India News World World News

ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ ਸਮੇਤ  ਨਾਸਾ ਦੇ ਪੁਲਾੜ ਯਾਤਰੀਆਂ ਨੇ ਆਈਐਸਐਸ ‘ਤੇ ਮਨਾਇਆ ਕ੍ਰਿਸਮਸ ਦਾ ਜਸ਼ਨ…

Spread the news

ਕ੍ਰਿਸਮਸ ਦੇ ਜਸ਼ਨ ਦਾ ਇੱਕ ਵੀਡੀਓ ਨਾਸਾ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ  ਐਕਸ ‘ਤੇ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਡੌਨ ਪੇਟਿਟ, ਨਿਕ ਹੇਗ ਅਤੇ ਬੁਚ ਵਿਲਮੋਰ ਸ਼ਾਮਲ ਸਨ। ਹਾਲਾਂਕਿ ਇਸ ਜਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਿਵਾਦ ਖੜ੍ਹਾ ਹੋ ਗਿਆ ।ਨਾਸਾ ਦੇ ਪੁਲਾੜ ਯਾਤਰੀਆਂ ਨੇ ਆਈ.ਐਸ.ਐਸ ‘ਤੇ ਮਨਾਇਆ ਕ੍ਰਿਸਮਸ, ਦਾ ਤਿਉਹਾਰ ਲੋਕਾਂ ਨੂੰ ਸ਼ੱਕ ਹੈ ਨਾਸਾ ਨੇ  ਆਈ.ਐਸ. ਐਸ਼ ‘ਤੇ ਮਨਾਇਆ ਕ੍ਰਿਸਮਸ: ਸੋਸ਼ਲ ਮੀਡੀਆ ‘ਤੇ ਵਿਵਾਦ ਖੜਾ ਹੋਇਆ।  ਇਸ ਸਾਲ ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੇ ਦੋਸਤ ਪੁਲਾੜ ਵਿੱਚ ਕ੍ਰਿਸਮਸ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਉਸਨੇ ਆਪਣੇ ਪਰਿਵਾਰ, ਦੋਸਤਾਂ ਅਤੇ ਨਾਸਾ ਟੀਮ ਨੂੰ 23 ਦਸੰਬਰ, 2024 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ( ਆਈ.ਐਸ.ਐਸ ) ‘ਤੇ “ਮੇਰੀ ਕ੍ਰਿਸਮਸ” ਦੀ ਸ਼ੁਭਕਾਮਨਾਵਾਂ ਦਿੱਤੀਆਂ। ਨਾਸਾ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਵਿਸ਼ੇਸ਼ ਜਸ਼ਨ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚ ਸੁਨੀਤਾ ਵਿਲੀਅਮਜ਼, ਡੌਨ ਪੇਟਿਟ, ਨਿਕ ਹੇਗ ਅਤੇ ਬੁਚ ਵਿਲਮੋਰ ਸ਼ਾਮਲ ਸਨ। ਹਾਲਾਂਕਿ ਇਸ ਜਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਕੁਝ ਯੂਜ਼ਰਸ ਨੇ ਇਸ ‘ਤੇ ਸ਼ੱਕ ਪ੍ਰਗਟਾਇਆ ਅਤੇ ਸਵਾਲ ਖੜ੍ਹੇ ਕੀਤੇ। ਕੁਝ ਲੋਕਾਂ ਨੇ ਪੁੱਛਿਆ, “ਕੀ ਇਹ ਪੁਲਾੜ ਯਾਤਰੀ ਸਾਂਤਾ ਟੋਪੀਆਂ ਅਤੇ ਕ੍ਰਿਸਮਸ ਦੀ ਸਜਾਵਟ ਨੂੰ ਆਈ.ਐਸ.ਐਸ ਵਿੱਚ ਲੈ ਕੇ ਗਏ ਸਨ, ਜਾਂ ਕੀ ਇਹ ਚੀਜ਼ਾਂ ਉੱਥੇ ਤਿਆਰ ਕੀਤੀਆਂ ਗਈਆਂ ਸਨ? ਕੁਝ ਯੂਜ਼ਰਸ ਨੇ ਇਸ ਨੂੰ ‘ਵੱਡੀ ਸਾਜ਼ਿਸ਼’ ਦੱਸਿਆ ਅਤੇ ਦਾਅਵਾ ਕੀਤਾ ਕਿ ਇਹ ਸਾਰੀਆਂ ਤਸਵੀਰਾਂ ਅਤੇ ਵੀਡੀਓ ਸਟੂਡੀਓ ‘ਚ ਬਣਾਈਆਂ ਗਈਆਂ ਸਨ। ਦੂਜੇ ਪਾਸੇ, ਕੀ ਇਹ ਉਹੀ ਲੋਕ ਹਨ ਜੋ ਜੂਨ ਵਿੱਚ 8 ਦਿਨ ਲਈ ਗਏ ਸਨ। ਵਿਵਾਦ ਤੋਂ ਬਾਅਦ ਨਾਸਾ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਅਤੇ ਇਨ੍ਹਾਂ ਸ਼ੰਕਿਆਂ ਦੇ ਜਵਾਬ ਵਿੱਚ, ਨਾਸਾ ਨੇ ਸਪੱਸ਼ਟ ਕੀਤਾ ਕਿ ਕ੍ਰਿਸਮਸ ਦੀ ਸਜਾਵਟ, ਵਿਸ਼ੇਸ਼ ਤੋਹਫ਼ੇ ਅਤੇ ਤਿਉਹਾਰਾਂ ਦਾ ਭੋਜਨ ਹਾਲ ਹੀ ਵਿੱਚ ਆਈਐਸਐਸ ਨੂੰ ਭੇਜਿਆ ਗਿਆ ਸੀ ਜੋ ਸਪੇਸਐਕਸ ਦੁਆਰਾ ਨਵੰਬਰ ਦੇ ਅਖੀਰ ਵਿੱਚ ਭੇਜਿਆ ਗਿਆ ਸੀ। ਨਾਸਾ ਦੇ ਅਨੁਸਾਰ, ਆਈਐਸਐਸ ਤੱਕ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰਕੇ, ਪੁਲਾੜ ਯਾਤਰੀਆਂ ਨੂੰ ਇੱਕ ਤਿਉਹਾਰ ਦਾ ਜਸ਼ਨ ਮਨਾਉਣ ਲਈ ਕੀਤਾ ਗਿਆ ਸੀ। ਜਿੰਨਾਂ ਵਿੱਚ ਭੋਜਨ ਅਤੇ ਕ੍ਰਿਸਮਸ ਦੇ ਤੋਹਫ਼ੇ ਆਈ. ਐਸ਼. ਐਸ਼ ‘ਤੇ ਮਿਲੇ ਹਨ।ਨਾਸਾ ਦੁਆਰਾ ਸਾਂਝੇ ਕੀਤੇ ਗਏ ਇੱਕ ਵੀਡੀਓ ਵਿੱਚ, ਆਈਐਸਐਸ ‘ਤੇ ਸਵਾਰ 7 ਪੁਲਾੜ ਯਾਤਰੀਆਂ ਅਤੇ ਪੁਲਾੜ ਯਾਤਰੀਆਂ ਨੂੰ ਜੋ ਭੇਜਿਆ ਗਿਆ ਸੀ ਉਹਨਾਂ ਵਿੱਚ ਹੈਮ, ਟਰਕੀ, ਸਬਜ਼ੀਆਂ, ਪਕੌੜੇ ਅਤੇ ਕੂਕੀਜ਼ ਵਰਗੇ ਪਕਵਾਨ ਸਨ। ਨਾਲ ਹੀ, ਇੱਕ ਸਾਂਤਾ ਟੋਪੀ ਅਤੇ ਇੱਕ ਛੋਟਾ ਕ੍ਰਿਸਮਸ ਟ੍ਰੀ ਆਈਐਸਐਸ ਨੂੰ ਭੇਜਿਆ ਗਿਆ ਸੀ।