Home » ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਣਗੇ ਚਾਰ ਦਿਨਾਂ ਭਾਰਤ ਦੌਰੇ ‘ਤੇ,ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ…
Home Page News India NewZealand World

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਾਣਗੇ ਚਾਰ ਦਿਨਾਂ ਭਾਰਤ ਦੌਰੇ ‘ਤੇ,ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ…

Spread the news

ਆਕਲੈਂਡ (ਬਲਜਿੰਦਰ ਸਿੰਘ)ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਦੁਪਹਿਰ ਆਪਣੀ ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਬ੍ਰੀਫਿੰਗ ਵਿੱਚ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਚਾਰ ਦਿਨ ਦੇ ਇੰਡੀਆ ਦੌਰੇ ਲਈ ਜਾ ਰਹੇ ਹਨ ਜਿਸ ਵਿੱਚ ਉਹ ਦਿੱਲੀ ਅਤੇ ਮੁੰਬਈ ਜਾਣਗੇ ਪ੍ਰਧਾਨ ਮੰਤਰੀ ਇਸ ਦੌਰੇ ਲਈ ਸ਼ਨੀਵਾਰ ਨੂੰ ਰਵਾਨਾ ਹੋਣਗੇ।ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਅਤੇ ਇਸ ਦੇ ਨਾਲ ਹੀ ਰਾਇਸੀਨਾ ਡਾਇਲਾਗ, ਭਾਰਤ ਦੇ ਪ੍ਰਮੁੱਖ ਰੱਖਿਆ ਅਤੇ ਸੁਰੱਖਿਆ ਸੰਵਾਦ ਵਿੱਚ ਉਦਘਾਟਨੀ ਭਾਸ਼ਣ ਦੇਣਗੇ।ਲਕਸਨ ਨੇ ਮੀਡੀਆ ਨੂੰ ਦੱਸਿਆ ਕਿ ਉਹ ਭਾਰਤ, ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼, ਨਾਲ ਇੱਕ ਬਹੁਤ ਵਿਆਪਕ ਸਬੰਧ ਬਣਾਉਣ ਲਈ ਦ੍ਰਿੜ ਹਨ, ਜੋ 2030 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ‘ਤੇ ਹੈ।