ਅਮਰੀਕੀ ਰਾਜਨੀਤੀ ਵਿੱਚ ਉਥਲ-ਪੁਥਲ ਅਚਾਨਕ ਤੇਜ਼ ਹੋ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ (Trump) ਅਤੇ ਐਲਨ ਮਸਕ(Elon Musk) ਹੁਣ ਆਹਮੋ-ਸਾਹਮਣੇ ਹੋ ਗਏ ਹਨ। ਦੋਵੇਂ ਨੇਤਾ ਇੱਕ ਦੂਜੇ ਵਿਰੁੱਧ ਬਿਆਨ ਦੇ ਰਹੇ ਹਨ।ਹਾਲ ਹੀ ਵਿੱਚ ਟਰੰਪ ਨੇ ਕਿਹਾ, “ਐਲਨ ਅਤੇ ਮੇਰੇ ਪਹਿਲਾਂ ਚੰਗੇ ਰਿਸ਼ਤੇ ਸਨ, ਪਰ ਹੁਣ ਮੈਨੂੰ ਨਹੀਂ ਪਤਾ ਕਿ ਅਸੀਂ ਇਕੱਠੇ ਰਹਿ ਸਕਾਂਗੇ ਜਾਂ ਨਹੀਂ। ਮੈਂ ਬਹੁਤ ਨਿਰਾਸ਼ ਹਾਂ।” ਉਨ੍ਹਾਂ ਨੇ ਇਹ ਗੱਲ ਓਵਲ ਆਫਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਇਸ ਦੇ ਨਾਲ ਹੀ ਮਸਕ ਨੇ ਟਰੰਪ ਬਾਰੇ ਇੱਕ ਵੱਡਾ ਦਾਅਵਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਮਦਦ ਤੋਂ ਬਿਨਾਂ ਟਰੰਪ ਇਸ ਵਾਰ ਰਾਸ਼ਟਰਪਤੀ ਚੋਣ ਹਾਰ ਜਾਂਦੇ।ਮਸਕ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਬਿਗ ਬਿਊਟੀਫੁੱਲ’ ਟੈਕਸ ਬਿੱਲ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਪਿਛਲੇ ਹਫ਼ਤੇ ਰਾਸ਼ਟਰਪਤੀ ਟਰੰਪ ਦੇ TOP ਦੇ ਸਲਾਹਕਾਰ ਵਜੋਂ ਆਪਣੀ ਭੂਮਿਕਾ ਛੱਡ ਦਿੱਤੀ ਸੀ। ਰਾਸ਼ਟਰਪਤੀ ਟਰੰਪ ਨੇ ਓਵਲ ਆਫਿਸ ਵਿੱਚ ਕਿਹਾ, ‘ਮੇਰੇ ਐਲਨ ਨਾਲ ਬਹੁਤ ਚੰਗੇ ਰਿਸ਼ਤੇ ਸਨ। ਮੈਨੂੰ ਨਹੀਂ ਪਤਾ ਕਿ ਸਾਡਾ ਰਿਸ਼ਤਾ ਕਿਵੇਂ ਅੱਗੇ ਵਧੇਗਾ। ਮੈਂ ਐਲਨ ਤੋਂ ਬਹੁਤ ਨਿਰਾਸ਼ ਹਾਂ। ਮੈਂ ਐਲਨ ਦੀ ਬਹੁਤ ਮਦਦ ਕੀਤੀ ਹੈ।’ਉਨ੍ਹਾਂ ਕਿਹਾ ਕਿ ਮਸਕ ਦੇ ਵਿਰੋਧ ਦਾ ਕਾਰਨ ਇਸ ਬਿੱਲ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਖਪਤਕਾਰ ਟੈਕਸ ਕ੍ਰੈਡਿਟ ਨੂੰ ਖਤਮ ਕਰਨ ਦਾ ਪ੍ਰਸਤਾਵ ਹੈ। ਇਲੈਕਟ੍ਰਿਕ ਵਾਹਨ ਨਿਰਮਾਤਾ ਟੇਸਲਾ ਦੇ ਸੀਈਓ ਮਸਕ ਨੇ ਕਿਹਾ ਹੈ ਕਿ ਉਹ ਇਸ ਬਿੱਲ ਦਾ ਵਿਰੋਧ ਕਰਦੇ ਹਨ ਕਿਉਂਕਿ ਇਹ ਸੰਘੀ ਘਾਟੇ ਨੂੰ ਵਧਾਏਗਾ। ਮਸਕ ਨੇ ਬੁੱਧਵਾਰ ਨੂੰ ਐਕਸ ‘ਤੇ ਲਿਖਿਆ, ‘ਮੈਨੂੰ ਮਾਫ਼ ਕਰਨਾ, ਪਰ ਮੈਂ ਇਸਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਸੰਸਦ ਵਿੱਚ ਇਹ ਖਰਚ ਬਿੱਲ ਘਿਣਾਉਣਾ ਹੈ।’
ਐਲਨ ਮਸਕ ਦਾ ਰਾਸ਼ਟਰਪਤੀ ਟਰੰਪ ਲਈ ਵੱਡਾ ਬਿਆਨ,ਕਿਹਾ ਮੇਰੇ ਬਿਨਾਂ ਟਰੰਪ ਚੋਣ ਹਾਰ ਜਾਂਦੇ…












