ਇਕ ਮਾਂ ਸਿਰਫ਼ ਇੱਕ ਬੱਚੇ ਲਈ ਇੱਕ ਸ਼ਬਦ ਨਹੀਂ ਹੈ, ਸਗੋਂ ਪੂਰੀ ਦੁਨੀਆਂ ਲਈ ਹੈ। ਪਰ ਕੀ ਹੁੰਦਾ ਹੈ ਜਦੋਂ ਮਾਂ ਖੁਦ ਆਪਣੇ ਹੀ ਜਿਗਰ ਦੇ ਟੁਕੜੇ ਆਪਣੇ ਬੱਚੇ ਦੀ ਜਾਨ ਲੈਣ ਲਈ ਉਤਸੁਕ ਹੋ ਜਾਂਦੀ ਹੈ? ਇਹ ਹੀ ਘਟਨਾ ਦਰਅਸਲ, ਅਮਰੀਕਾ ਦੇ ਨਿਊਯਾਰਕ ਤੋਂ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਭਾਰਤੀ ਮੂਲ ਦੀ ਇੱਕ ਔਰਤ ‘ਤੇ ਡਿਜ਼ਨੀਲੈਂਡ ਵਿੱਚ ਤਿੰਨ ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਮਾਣਨ ਤੋਂ ਬਾਅਦ ਆਪਣੇ 11 ਸਾਲਾ ਪੁੱਤਰ ਦਾ ਗਲਾ ਵੱਢ ਕੇ ਕਤਲ ਕਰਨ ਦਾ ਦੋਸ਼ ਹੈ। ਇਹ ਖ਼ਬਰ ਸੁਣ ਕੇ ਹਰ ਕਿਸੇ ਦਾ ਦਿਲ ਕੰਬ ਜਾਂਦਾ ਹੈ।ਕੈਲੀਫੋਰਨੀਆ ਦੇ ਔਰੇਂਜ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਿਤਾ ਰਾਮਾਰਾਜੂ (48) ‘ਤੇ ਆਪਣੇ ਪੁੱਤਰ ਦੀ ਹੱਤਿਆ ਦਾ ਦੋਸ਼ ਹੈ। ਜਾਂਚ ਜਾਰੀ ਹੈ ਅਤੇ ਜੇਕਰ ਸਰਿਤਾ ਰਾਮਾਰਾਜੂ ਦੋਸ਼ੀ ਪਾਈ ਜਾਂਦੀ ਹੈ, ਤਾਂ ਉਸਨੂੰ ਵੱਧ ਤੋਂ ਵੱਧ 26 ਸਾਲ ਦੀ ਕੈਦ ਜਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।ਸਰਿਤਾ ਆਪਣੇ ਪੁੱਤਰ ਨਾਲ ਸਾਂਤਾ ਅਨਾ ਦੇ ਇੱਕ ਮੋਟਲ ਵਿੱਚ ਰਹਿ ਰਹੀ ਸੀ। ਉਸ ਨੇ ਆਪਣੇ ਅਤੇ ਆਪਣੇ ਪੁੱਤਰ ਲਈ ਤਿੰਨ ਦਿਨਾਂ ਦਾ ਡਿਜ਼ਨੀਲੈਂਡ ਪਾਸ ਖਰੀਦਿਆ ਸੀ।ਦੱਸਣਯੋਗ ਹੈ ਕਿ ਮੁਜਰਮ ਸਰਿਤਾ ਸੰਨ 2018 ਵਿੱਚ ਆਪਣੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਅਮਰੀਕਾ ਦੇ ਕੈਲੀਫੋਰਨੀਆ ਚਲੀ ਗਈ ਸੀ। ਤਲਾਕ ਤੋਂ ਬਾਅਦ, ਸਰਿਤਾ ਕੋਲ ਆਪਣੇ ਪੁੱਤਰ ਦੀ ਕਸਟਡੀ ਨਹੀਂ ਸੀ ਪਰ ਉਸਨੂੰ ਆਪਣੇ ਪੁੱਤਰ ਨੂੰ ਮਿਲਣ ਦੀ ਇਜਾਜ਼ਤ ਸੀ। ਘਟਨਾ ਤੋਂ ਪਹਿਲਾਂ, ਸਰਿਤਾ ਆਪਣੇ ਪੁੱਤਰ ਨਾਲ ਸਾਂਤਾ ਅਨਾ ਦੇ ਇੱਕ ਮੋਟਲ ਵਿੱਚ ਰਹਿ ਰਹੀ ਸੀ। ਉਸਨੇ ਆਪਣੇ ਅਤੇ ਆਪਣੇ ਪੁੱਤਰ ਲਈ ਤਿੰਨ ਦਿਨਾਂ ਦਾ ਡਿਜ਼ਨੀਲੈਂਡ ਪਾਸ ਖਰੀਦਿਆ।ਸਰਿਤਾ ਨੇ 19 ਮਾਰਚ ਨੂੰ ਮੋਟਲ ਛੱਡ ਕੇ ਆਪਣੇ ਪੁੱਤਰ ਨੂੰ ਉਸਦੇ ਪਿਤਾ ਦੇ ਹਵਾਲੇ ਕਰਨਾ ਸੀ, ਜਿਸਨੇ ਉਸੇ ਦਿਨ ਸਵੇਰੇ 9:12 ਵਜੇ ਪੁਲਿਸ ਨੂੰ ਫ਼ੋਨ ਕਰਕੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ ਹੈ। ਬਾਅਦ ਵਿੱਚ, ਉਸਨੇ ਗੋਲੀਆਂ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਸਾਂਤਾ ਆਨਾ ਪੁਲਿਸ ਮੋਟਲ ਪਹੁੰਚੀ, ਤਾਂ ਉਨ੍ਹਾਂ ਨੇ ਬੱਚੇ ਨੂੰ ਕਮਰੇ ਵਿੱਚ ਬਿਸਤਰੇ ‘ਤੇ ਮ੍ਰਿਤਕ ਪਿਆ ਪਾਇਆ, ਜਾਣੇ-ਪਛਾਣੇ ਡਿਜ਼ਨੀਲੈਂਡ ਆਕਰਸ਼ਣਾਂ ਦੇ ਵਿਚਕਾਰ। ਪੁਲਿਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਲੱਗਦਾ ਹੈ ਕਿ ਮੁੰਡੇ ਦੀ ਹੱਤਿਆ ਕਈ ਘੰਟੇ ਪਹਿਲਾਂ ਕਰ ਦਿੱਤੀ ਗਈ ਸੀ।ਪੁਲਿਸ ਨੇ ਕਿਹਾ ਕਿ ਮੋਟਲ ਦੇ ਕਮਰੇ ਵਿੱਚੋਂ ਇੱਕ ਵੱਡਾ ਤੇਜ਼ਧਾਰ ਚਾਕੂ ਮਿਲਿਆ ਹੈ ਜੋ ਇੱਕ ਦਿਨ ਪਹਿਲਾਂ ਖਰੀਦਿਆ ਗਿਆ ਸੀ। ਦਵਾਈ ਲੈਣ ਤੋਂ ਬਾਅਦ ਸਰਿਤਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਲੰਘੇ ਵੀਰਵਾਰ ਨੂੰ ਉਸਨੂੰ ਛੁੱਟੀ ਦੇ ਦਿੱਤੀ ਗਈ। ਉਸਨੂੰ ਆਪਣੇ ਪੁੱਤਰ ਦੇ ਕਤਲ ਦੇ ਸ਼ੱਕ ਵਿੱਚ ਪੁਲਿਸ ਵੱਲੋ ਗ੍ਰਿਫ਼ਤਾਰ ਕੀਤਾ ਗਿਆ ਸੀ।ਦੋਸ਼ੀ ਸਰਿਤਾ ਅਤੇ ਉਸਦੇ ਪਤੀ ਪ੍ਰਕਾਸ਼ ਰਾਜੂ ਪਿਛਲੇ ਸਾਲ ਤੋਂ ਆਪਣੇ ਪੁੱਤਰ ਦੀ ਕਸਟਡੀ ਦੇ ਅਧਿਕਾਰਾਂ ਨੂੰ ਲੈ ਕੇ ਕਾਨੂੰਨੀ ਲੜਾਈ ਲੜ ਰਿਹਾ ਹੈ। ਬੱਚੇ ਦੀ ਕਸਟਡੀ ਉਸਦੇ ਪਿਤਾ ਪ੍ਰਕਾਸ਼ ਨੂੰ ਸੌਂਪ ਦਿੱਤੀ ਗਈ ਹੈ।ਇੱਕ ਬੱਚੇ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਉਸਦੇ ਮਾਪਿਆਂ ਦੀਆਂ ਬਾਹਾਂ ਵਿੱਚ ਹੁੰਦੀ ਹੈ,” ਔਰੇਂਜ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਟੌਡ ਸਪਿਟਜ਼ਰ ਨੇ ਕਿਹਾ ਕਿ “ਆਪਣੇ ਪੁੱਤਰ ਨੂੰ ਪਿਆਰ ਨਾਲ ਗਲੇ ਲਗਾਉਣ ਦੀ ਬਜਾਏ, ਉਸ ਦੀ ਮਾਂ ਨੇ ਉਸ ਦਾ ਗਲਾ ਵੱਢ ਦਿੱਤਾ।ਮੀਚੀਆਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਕਾਸ਼ ਰਾਜੂ ਨੇ ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਹੈ ਕਿ ਉਸਦਾ ਜਨਮ ਅਤੇ ਪਾਲਣ-ਪੋਸ਼ਣ ਕਰਨਾਟਕਾ ਦੇ ਬੰਗਲੁਰੂ, ਭਾਰਤ ਵਿੱਚ ਹੋਇਆ ਸੀ। ਦੋਵਾਂ ਦਾ ਜਨਵਰੀ 2018 ਵਿੱਚ ਤਲਾਕ ਹੋ ਗਿਆ। ਅਦਾਲਤੀ ਰਿਕਾਰਡਾਂ ਅਨੁਸਾਰ, ਰਾਜੂ ਨੂੰ ਉਸਦੇ ਪੁੱਤਰ ਦੀ ਕਸਟਡੀ ਦਿੱਤੀ ਗਈ ਸੀ ਅਤੇ ਸਰਿਤਾ ਰਾਮਾਰਾਜੂ ਨੂੰ ਉਸਦੇ ਪੁੱਤਰ ਨਾਲ ਮੁਲਾਕਾਤ ਦੇ ਅਧਿਕਾਰ ਵੀ ਦਿੱਤੇ ਗਏ ਸਨ।
ਅਮਰੀਕਾ ਚ’ ਭਾਰਤੀ ਮੂਲ ਦੀ ਕਲਯੁਗੀ ਮਾਂ ਵੱਲੋਂ 11 ਸਾਲਾ ਪੁੱਤ ਦਾ ਗਲਾ ਵੱਢ ਕੇ ਕਤਲ….
March 25, 2025
3 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,717
- India5,103
- India Entertainment129
- India News3,272
- India Sports227
- KHABAR TE NAZAR3
- LIFE66
- Movies48
- Music84
- New Zealand Local News2,951
- NewZealand3,271
- Punjabi Articules7
- Religion1,112
- Sports216
- Sports214
- Technology32
- Travel55
- Uncategorized56
- World2,331
- World News1,947
- World Sports206












