Home » ਹੌਲੈਂਡ ‘ਚ ਦੋ ਪੰਜਾਬੀ ਨੌਜੁਆਨਾਂ ਦੀ ਸੜਕ ਹਾਦਸੇ ਦੌਰਾਨ ਹੋਈ ਦਰਦਨਾਕ ਮੌਤ…
Home Page News India India News World World News

ਹੌਲੈਂਡ ‘ਚ ਦੋ ਪੰਜਾਬੀ ਨੌਜੁਆਨਾਂ ਦੀ ਸੜਕ ਹਾਦਸੇ ਦੌਰਾਨ ਹੋਈ ਦਰਦਨਾਕ ਮੌਤ…

Spread the news

ਹੌਲੈਂਡ ਦੇ ਮਸ਼ਹੂਰ ਸ਼ਹਿਰ ਅਮਸਟਰਡਮ ਤੋਂ ਕਰੀਬਨ ਵੀਹ ਕਿਲੋਮੀਟਰ ਦੂਰ ਮੋਟਰਵੇਅ ਉੱਪਰ, ਬੀਤੇ ਕੱਲ ਤੜਕੇ ਚਾਰ ਵਜੇ  ਫਰਿੱਜਰ ਵਾਲੇ ਕੈਂਟਰ ਨਾਲ ਟਕਰਾਉਣ ਉਪਰੰਤ ਹਾਦਸਾ ਗ੍ਰਸਤ ਹੋ ਗਈ ਹੈ | ਭਾਰ ਢੋਹਣ ਵਾਲੀ ਗੱਡੀ, ਜਿਸਨੂੰ ਜਿਲ੍ਹਾ ਹੁਸ਼ਿਆਰਪੁਰ ਦਾ ਸਤਾਈ ਸਾਲਾ ਨੌਜੁਆਨ ਪਵਨਜੀਤ ਸਿੰਘ ਨਿਰਧਾਰਿਤ ਸਪੀਡ ਤੋਂ ਜਿਆਦਾ ਸਪੀਡ ਤੇ ਚਲਾ ਰਿਹਾ ਸੀ ਅਤੇ ਪੁਨੀਤ ਕੁਮਾਰ ਇਸਦੇ ਨਾਲ ਵਾਲੀ ਅਗਲੀ ਸੀਟ ਤੇ ਬੈਠਾ ਸੀ | ਇਹ ਐਕਸੀਡੈਂਟ ਪਵਨਜੀਤ ਦੀ ਲਾਪ੍ਰਵਾਹੀ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ, ਜਿਸਨੇ ਹਾਈਵੇਅ ਤੇ ਅੱਗੇ ਜਾ ਰਹੇ ਫਰਿੱਜਰ ਟਰੱਕ ਨੂੰ ਪਿਛਿਉਂ ਠੋਕ ਦਿੱਤਾ | ਹਾਦਸਾ ਇਤਨਾ ਜਬਰਦਸਤ ਸੀ ਕਿ ਦੇਖਦੇ ਹੀ ਦੇਖਦੇ ਦੋਵੇਂ ਗੱਡੀਆਂ ਜਲ ਕੇ ਰਾਖ ਹੋ ਗਈਆਂ | ਮੌਕੇ ਤੇ ਪਹੁੰਚੀਆਂ ਅੱਗ ਬੁਝਾਊ ਗੱਡੀਆਂ ਦੇ ਚਾਲਕਾਂ ਅਤੇ ਆਸ ਪਾਸ ਦੇ ਗੁਆਹਾਂ ਮੁਤਾਬਿਕ ਸਿੱਧੂ ਫੂਡ ਨਾਮ ਦੀ ਕੰਪਨੀ ਦੇ ਡਰਾਈਵਰ ਦੀ ਗਲਤੀ ਕਾਰਨ ਹੀ ਇਹ ਦਿੱਲ ਕੰਬਾਊ ਹਾਦਸਾ ਵਾਪਰਿਆ ਹੈ, ਜਿਸ ਵਿੱਚ ਦੋਹੇਂ ਪੰਜਾਬੀ ਨੌਜੁਆਨ ਮੌਕੇ ਤੇ ਮਾਰੇ ਗਏ, ਜਦਕਿ ਕੈਂਟਰ ਦਾ ਡਰਾਈਵਰ ਹਸਪਤਾਲ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ | ਸਿੱਧੂ ਫੂਡ ਕੰਪਨੀ ਦੇ ਮਾਲਿਕ ਸਮੇਤ, ਇਨ੍ਹਾਂ ਦੋਹਾਂ ਨਾਲ ਕੰਮ ਕਰਦੇ ਹਰੇਕ ਵਰਕਰ ਨੇ ਇਨ੍ਹਾਂ ਦੋਹਾਂ ਦੀ ਮੌਤ ਉੱਪਰ ਸ਼ੋਕ ਪ੍ਰਗਟ ਕਰਦੇ ਹੋਏ ਕਿਹਾ ਕਿ ਹੁਣ ਅਸੀਂ ਸਾਰੇ ਜਣੇ ਰਲ ਮਿਲ ਕੇ ਇਨ੍ਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਧਾਰਮਿਕ ਮਰਿਯਾਦਾ ਨਿਭਾਉਂਦੇ ਹੋਏ ਇਨ੍ਹਾਂ ਦੀਆਂ ਅਸਥੀਆਂ ਇਨ੍ਹਾਂ ਦੇ ਘਰਾਂ ਤੱਕ ਪਹੁੰਚਵਾਂਗੇ, ਤਾਂ ਕਿ ਇਨ੍ਹਾਂ ਦਾ ਕਿਰਿਆ ਕਰਮ ਘਰਦਿਆਂ ਦੇ ਰਾਹੀਂ ਹੋ ਸਕੇ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਦੋਵੇਂ ਪੰਜਾਬੀ ਨੌਜੁਆਨ ਕੰਪਨੀ ਦੇ ਵਰਕ ਪਰਮਿਟ ਉੱਪਰ ਸਿਰਫ ਢਾਈ ਕੁ ਸਾਲ ਪਹਿਲਾਂ ਹੀ ਹੌਲੈਂਡ ਆਏ ਸਨ |