Home » ਚਰਚ ‘ਚ ਗਲਤ ਤਰੀਕੇ ਨਾਲ ਛੂੰਹਦਾ…’ NCW ਕੋਲ ਔਰਤ ਨੇ ਦੱਸੀ ‘ਯਸ਼ੂ-ਯਸ਼ੂ’ ਵਾਲੇ ਪਾਸਟਰ ਬਜਿੰਦਰ ਦੀ ਕਰਤੂਤ…
Home Page News India India News

ਚਰਚ ‘ਚ ਗਲਤ ਤਰੀਕੇ ਨਾਲ ਛੂੰਹਦਾ…’ NCW ਕੋਲ ਔਰਤ ਨੇ ਦੱਸੀ ‘ਯਸ਼ੂ-ਯਸ਼ੂ’ ਵਾਲੇ ਪਾਸਟਰ ਬਜਿੰਦਰ ਦੀ ਕਰਤੂਤ…

Spread the news


ਪਾਸਟਰ ਬਜਿੰਦਰ ਸਿੰਘ ਨਾਲ ਸਬੰਧਤ ਜਿਨਸੀ ਸ਼ੋਸ਼ਣ ਮਾਮਲੇ ’ਚ ਪੀੜਤਾ ਮੰਗਲਵਾਰ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ (NCW) ਦੇ ਸਾਹਮਣੇ ਪੇਸ਼ ਹੋਈ। ਪੰਜਾਬ ਦੇ ਜਲੰਧਰ ਜ਼੍ਹਿਲੇ ਦੇ ਇਕ ਪਿੰਡ ’ਚ ਚਰਚ ਦੇ ਪਾਸਟਰ ਬਜਿੰਦਰ ਸਿੰਘ ’ਤੇ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਮਹਿਲਾ ਨੇ ਦੋਸ਼ ਲਾਇਆ ਹੈ ਕਿ ਬਜਿੰਦਰ ਉਸ ਨੂੰ ਮੈਸੇਜ ਭੇਜਦਾ ਸੀ ਤੇ ਐਤਵਾਰ ਨੂੰ ਚਰਚ ਦੇ ਕੈਬਿਨ ’ਚ ਉਸ ਨੂੰ ਇਕੱਲੇ ਬੈਠਾਉਂਦਾ ਸੀ, ਜਿਸ ਦੌਰਾਨ ਉਹ ਉਸ ਨੂੰ ਗ਼ਲਤ ਤਰੀਕੇ ਨਾਲ ਛੂੰਹਦਾ ਸੀ। ਪੁਲਿਸ ਨੇ ਬਜਿੰਦਰ ਖ਼ਿਲਾਫ਼ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 354 ਏ (ਜਿਨਸੀ ਸ਼ੋਸ਼ਣ), 354 ਡੀ (ਪਿੱਛਾ ਕਰਨਾ) ਤੇ 506 (ਅਪਰਾਧਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।ਅਧਿਕਾਰੀਆਂ ਨੇ ਕਿਹਾ ਕਿ ਮਹਿਲਾ ਸੁਣਵਾਈ ਲਈ ਐੱਨਸੀਡਬਲਯੂ ਦੇ ਸਾਹਮਣੇ ਪੇਸ਼ ਹੋਈ। ਐੱਨਸੀਡਬੂਲਯੀ ਦੀ ਪ੍ਰਧਾਨ ਵਿਜਯਾ ਰਹਟਕਰ ਨੇ ਸੱਤ ਮਾਰਚ ਨੂੰ ਕਿਹਾ ਸੀ ਕਿ ਕਮਿਸ਼ਨ ਨੇ ਇਸ ਮਾਮਲੇ ’ਚ ਪੰਜਾਬ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।