Home » ‘ਮੈਂ ਇਸ ਤਰ੍ਹਾਂ ਬੰਬ ਸੁੱਟਾਂਗਾ…’, ਟਰੰਪ ਨੇ ਈਰਾਨ ਨੂੰ ਦਿੱਤੀ ਧਮਕੀ; ਤਿਹਰਾਨ ਨੇ ਕਿਹਾ- ਸਾਡੀਆਂ ਵੀ ਮਿਜ਼ਾਈਲਾਂ ਤਿਆਰ ਹਨ
Home Page News India World World News

‘ਮੈਂ ਇਸ ਤਰ੍ਹਾਂ ਬੰਬ ਸੁੱਟਾਂਗਾ…’, ਟਰੰਪ ਨੇ ਈਰਾਨ ਨੂੰ ਦਿੱਤੀ ਧਮਕੀ; ਤਿਹਰਾਨ ਨੇ ਕਿਹਾ- ਸਾਡੀਆਂ ਵੀ ਮਿਜ਼ਾਈਲਾਂ ਤਿਆਰ ਹਨ

Spread the news

ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਪਰਮਾਣੂ ਸਮਝੌਤਾ ਨਾ ਕਰਨ ‘ਤੇ ਟਰੰਪ ਈਰਾਨ ਨਾਲ ਨਾਰਾਜ਼ ਹੈ। ਉਸ ਨੇ ਸਿੱਧੀ ਧਮਕੀ ਦਿੱਤੀ ਹੈ ਕਿ ਜੇ ਈਰਾਨ ਨੇ ਸਾਡੇ ਨਾਲ ਨਵਾਂ ਪਰਮਾਣੂ ਸਮਝੌਤਾ ਨਹੀਂ ਕੀਤਾ ਤਾਂ ਉਹ ਅਜਿਹੇ ਬੰਬ ਧਮਾਕੇ ਕਰੇਗਾ ਜੋ ਈਰਾਨ ਨੇ ਪਹਿਲਾਂ ਕਦੇ ਨਹੀਂ ਦੇਖੇ ਹੋਣਗੇ। ਟਰੰਪ ਨੇ ਈਰਾਨ ‘ਤੇ ਸੈਕੰਡਰੀ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਹੈ।
ਈਰਾਨ ਦੀਆਂ ਮਿਜ਼ਾਈਲਾਂ ਲਾਂਚ ਨੂੰ ਤਿਆਰ
ਈਰਾਨ ਨੇ ਵੀ ਅਮਰੀਕਾ ਨੂੰ ਮੂੰਹਤੋੜ ਜਵਾਬ ਦੇਣ ਦੀ ਤਿਆਰੀ ਕਰ ਲਈ ਹੈ। ਜਾਣਕਾਰੀ ਅਨੁਸਾਰ ਈਰਾਨ ਦੀ ਫੌਜ ਨੇ ਆਪਣੀਆਂ ਮਿਜ਼ਾਈਲਾਂ ਨੂੰ ਲਾਂਚ-ਟੂ-ਲਾਂਚ ਮੋਡ ‘ਤੇ ਤਾਇਨਾਤ ਕਰ ਦਿੱਤਾ ਹੈ। ਐਕਸ ਪੋਸਟ ‘ਤੇ ਈਰਾਨ ਦੀ ਫੌਜ ਨੇ ਕਿਹਾ ਕਿ ਈਰਾਨੀ ਮਿਜ਼ਾਈਲਾਂ ਸਾਰੇ ਭੂਮੀਗਤ ਮਿਜ਼ਾਈਲ ਸ਼ਹਿਰਾਂ ਵਿੱਚ ਲਾਂਚਰਾਂ ‘ਤੇ ਲੋਡ ਕੀਤੀਆਂ ਗਈਆਂ ਹਨ। ਉਹ ਲਾਂਚ ਕਰਨ ਲਈ ਤਿਆਰ ਹਨ। ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਟਰੰਪ ਭੜਕੇ … ਕੀ ਕਰਨਗੇ ਬੰਬਾਰੀ
ਈਰਾਨ ਭਰ ਵਿੱਚ ਅੰਡਰਗ੍ਰਾਊਂਡ ਸ਼ਹਿਰਾਂ ਵਿੱਚ ਲਾਂਚ ਲਈ ਤਿਆਰ ਮਿਜ਼ਾਈਲਾਂ ਦੀ ਗਿਣਤੀ ਕਾਫੀ ਵੱਧ ਹੈ। ਹਾਲ ਹੀ ਵਿੱਚ ਈਰਾਨ ਨੇ ਆਪਣੇ ਅੰਡਰਗ੍ਰਾਊਂਡ ਮਿਜ਼ਾਈਲ ਸਿਟੀ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਸੀ। ਐਤਵਾਰ ਨੂੰ ਹੀ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇ ਤਿਹਰਾਨ ਆਪਣੇ ਪਰਮਾਣੂ ਕਾਰਜਕ੍ਰਮ ਨੂੰ ਲੈ ਕੇ ਵਾਸ਼ਿੰਗਟਨ ਨਾਲ ਸਮਝੌਤਾ ਨਹੀਂ ਕਰਦਾ ਤਾਂ ਉਸ ‘ਤੇ ਬੰਬਾਰੀ ਤੇ ਸੈਕੰਡਰੀ ਟੈਰਿਫ ਲਗਾਏ ਜਾਣਗੇ।
ਟੈਰਿਫ ਲਗਾਉਣ ਦੀ ਵੀ ਧਮਕੀ
‘ਮੈਂ ਮਜ਼ਾਕ ਨਹੀਂ ਕਰ ਰਿਹਾ’, ਟਰੰਪ ਦੇ ਨਵੇਂ ਬਿਆਨ ਨਾਲ ਅਮਰੀਕਾ ‘ਚ ਮਚੀ ਤਰਥੱਲੀ; ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ਪ੍ਰਗਟਾਈ ਇੱਛਾ’ਮੈਂ ਮਜ਼ਾਕ ਨਹੀਂ ਕਰ ਰਿਹਾ’, ਟਰੰਪ ਦੇ ਨਵੇਂ ਬਿਆਨ ਨਾਲ ਅਮਰੀਕਾ ‘ਚ ਮਚੀ ਤਰਥੱਲੀ; ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ਪ੍ਰਗਟਾਈ ਇੱਛਾ
ਚੰਗਾ ਨਹੀਂ ਹੋਵੇਗਾ
ਟਰੰਪ ਨੇ ਆਪਣੀ ਧਮਕੀ ‘ਚ ਕਿਹਾ ਹੈ ਕਿ ਜੇ ਉਹ ਕੋਈ ਸੌਦਾ ਕਰਦੇ ਹਨ ਤਾਂ ਅਸੀਂ ਉਨ੍ਹਾਂ ‘ਤੇ ਕਦੇ ਵੀ ਸੈਕੰਡਰੀ ਟੈਰਿਫ ਨਹੀਂ ਲਗਾਵਾਂਗੇ। ਆਓ ਉਮੀਦ ਕਰੀਏ ਕਿ ਦੇਸ਼ ਦੇ ਤੌਰ ‘ਤੇ ਉਨ੍ਹਾਂ ਦਾ ਜੀਵਨ ਸ਼ਾਨਦਾਰ, ਲੰਮਾ ਤੇ ਸਫਲ ਰਹੇ। ਟਰੰਪ ਨੇ ਇੱਕ ਸਮਝੌਤਾ ਨੋਟ ਵੀ ਪੇਸ਼ ਕੀਤਾ ਤੇ ਕਿਹਾ ਕਿ ਇਹ ਚੰਗਾ ਨਹੀਂ ਹੋਵੇਗਾ ਜੇ ਈਰਾਨ ਸਮਝੌਤਾ ਨਾ ਕਰੇ। ਮੈਂ ਕਿਸੇ ਹੋਰ ਚੀਜ਼ ਲਈ ਸੌਦੇ ਦਾ ਆਦਾਨ-ਪ੍ਰਦਾਨ ਕਰਨ ਦੀ ਕਲਪਨਾ ਨਹੀਂ ਕਰ ਸਕਦਾ। ਮੈਂ ਦੂਜੀ ਆਪਸ਼ਨ ਦੀ ਬਜਾਏ ਸੌਦਾ ਕਰਨਾ ਪਸੰਦ ਕਰਾਂਗਾ।
ਈਰਾਨ ਨੇ ਟਰੰਪ ਨਾਲ ਸਿੱਧੀ ਗੱਲਬਾਤ ਕਰਨ ਤੋਂ ਕੀਤਾ ਇਨਕਾਰ
ਇਸ ਦੌਰਾਨ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਪ੍ਰਮਾਣੂ ਪ੍ਰੋਗਰਾਮ ‘ਤੇ ਟਰੰਪ ਨਾਲ ਸਿੱਧੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਉਸ ਨੇ ਪਰਦੇ ਪਿੱਛੇ ਗੱਲ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਰਾਸ਼ਟਰਪਤੀ ਪੇਜੇਸਕੀਅਨ ਨੇ ਕਿਹਾ ਕਿ ਅਸੀਂ ਓਮਾਨ ਜ਼ਰੀਏ ਅਮਰੀਕੀ ਰਾਸ਼ਟਰਪਤੀ ਨੂੰ ਜਵਾਬੀ ਪੱਤਰ ਭੇਜਿਆ ਹੈ। ਅਸੀਂ ਸਿੱਧੀ ਗੱਲਬਾਤ ਦੀ ਆਪਸ਼ਨ ਨੂੰ ਠੁਕਰਾ ਦਿੱਤਾ ਹੈ ਪਰ ਪਰਦੇ ਪਿੱਛੇ ਗੱਲ ਕਰਨ ਲਈ ਤਿਆਰ ਹਾਂ।