Home » ਕੈਂਟਰਬਰੀ ਨਜ਼ਦੀਕ ਸਵੇਰ-ਸਾਰ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ…
Home Page News New Zealand Local News NewZealand

ਕੈਂਟਰਬਰੀ ਨਜ਼ਦੀਕ ਸਵੇਰ-ਸਾਰ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌ,ਤ…

Spread the news


ਆਕਲੈਂਡ (ਬਲਜਿੰਦਰ ਸਿੰਘ) ਅੱਜ ਸਵੇਰੇ ਕੈਂਟਰਬਰੀ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਇੱਕ ਵਿਅਕਤੀ ਦੀ ਯੂਟ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ ਹੈ।ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 6.30 ਵਜੇ ਦੇ ਕਰੀਬ ਕ੍ਰਾਈਸਟਚਰਚ ਤੋਂ 50 ਕਿਲੋਮੀਟਰ ਦੂਰ ਪੱਛਮ ਵਿੱਚ ਸ਼ੈਫੀਲਡ ਟਾਊਨ ਵਿੱਚ ਬੁਲਾਇਆ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿ ਹਾਦਸਾ ਮਾਲਵਰਨ ਹਿਲਜ਼ ਰੋਡ ਅਤੇ ਡਿਊਕ ਸਟ੍ਰੀਟ ਵਿਚਕਾਰ ਅਤੇ ਮਸ਼ਹੂਰ ਸ਼ੈਫੀਲਡ ਪਾਈ ਸ਼ਾਪ ਦੇ ਬਾਹਰ ਵਾਪਰਿਆ ਹੈ।ਹਾਦਸੇ ਬਾਰੇ ਪੁਲਿਸ ਦੀ ਜਾਂਚ ਜਾਰੀ ਹੈ।