Home » ਕੈਨੇਡਾ ‘ਚ ਕਤਲ ਕੀਤੇ ਗਏ ਭਾਰਤੀ ਨਾਗਰਿਕ ਵਿਅਕਤੀ ਦੇ ਮਾਮਲੇ ‘ਚ ਪੁਲਿਸ ਕਰ ਰਹੀ ਹੈ ਨਸਲੀ ਅਪਰਾਧ ਵਜੋਂ ਜਾਂਚ…
Home Page News India India News World World News

ਕੈਨੇਡਾ ‘ਚ ਕਤਲ ਕੀਤੇ ਗਏ ਭਾਰਤੀ ਨਾਗਰਿਕ ਵਿਅਕਤੀ ਦੇ ਮਾਮਲੇ ‘ਚ ਪੁਲਿਸ ਕਰ ਰਹੀ ਹੈ ਨਸਲੀ ਅਪਰਾਧ ਵਜੋਂ ਜਾਂਚ…

Spread the news

ਕੈਨੇਡਾ ਦੀ ਰਾਜਧਾਨੀ ਓਟਾਵਾ ਨੇੜੇ ਸਥਿਤ ਰੌਕਲੈਂਡ ਟਾਊਨ ਵਿਚ ਬੀਤੇ ਦਿਨੀਂ ਇੱਕ ਭਾਰਤੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਗੁਜਰਾਤ ਦੇ ਭਾਵਨਗਰ ਦਾ ਰਹਿਣ ਵਾਲਾ ਧਰਮੇਸ਼ ਕਥਿਰੀਆ 2019 ਵਿਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਅਤੇ ਵਰਕ ਪਰਮਿਟ ‘ਤੇ ਸੀ। 27 ਸਾਲਾ ਧਰਮੇਸ਼ ਕਥਿਰੀਆ ਦਾ ਘਰੋਂ ਬਾਹਰ ਨਿਕਲਦੇ ਸਮੇਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੇ ਸਮੇਂ ਮ੍ਰਿਤਕ ਦੀ ਪਤਨੀ ਘਰ ‘ਚ ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪੀੜਤਾ ਅਤੇ ਉਸ ਦੀ ਪਤਨੀ ਨੂੰ ਕਾਫੀ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਇਸ ਹਮਲੇ ਪਿੱਛੇ ਫਿਲਹਾਲ ਨਸਲਵਾਦ ਨੂੰ ਕਾਰਨ ਮੰਨਿਆ ਜਾ ਰਿਹਾ ਹੈ।
ਹਮਲਾਵਰ 60 ਸਾਲਾ ਗੋਰਾ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਧਰਮੇਸ਼ ਅਤੇ ਉਸ ਦੀ ਪਤਨੀ ‘ਤੇ ਭਾਰਤ ਵਿਰੋਧੀ ਅਤੇ ਨਸਲਵਾਦੀ ਟਿੱਪਣੀਆਂ ਕਰਦਾ ਰਿਹਾ ਹੈ।