Home » ਕੈਨੇਡਾ ਤੋਂ ਕੰਮਕਾਰ ਦੀ ਭਾਲ ਵਿੱਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ…
Home Page News India India News World World News

ਕੈਨੇਡਾ ਤੋਂ ਕੰਮਕਾਰ ਦੀ ਭਾਲ ਵਿੱਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ…

Spread the news

ਪੰਜਾਬ ਦੇ ਪਾਇਲ ਸ਼ਹਿਰ ਦੇ ਨੌਜਵਾਨ ਦੀ ਅਮਰੀਕਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ।ਮ੍ਰਿਤਕ ਲਵਪ੍ਰੀਤ ਦੇ ਮਾਪਿਆਂ ਤੇ ਸਾਕ ਸਬੰਧੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਲਵਪ੍ਰੀਤ ਸਿੰਘ ਨੂੰ ਤਕਰੀਬਨ ਤਿੰਨ ਸਾਲ ਪਹਿਲਾਂ ਬਹੁਤ ਹੀ ਚਾਵਾਂ ਤੇ ਲਾਡਾਂ ਨਾਲ ਕੈਨੇਡਾ ਵਿਖੇ ਸਟੱਡੀ ਕਰਨ ਲਈ ਭੇਜਿਆ ਸੀ ਜਿੱਥੋਂ ਉਹ ਤਕਰੀਬਨ ਚਾਰ ਮਹੀਨੇ ਪਹਿਲਾਂ ਕਿਸੇ ਕੰਮਕਾਰ ਕਰਨ ਦੇ ਸਿਲਸਿਲੇ ਨਾਲ ਅਮਰੀਕਾ ਵਿਖੇ ਚਲਾ ਗਿਆ। ਲਵਪ੍ਰੀਤ ਨੂੰ ਅਮਰੀਕਾ ਗਏ ਨੂੰ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ ਇਹ ਮੰਦਭਾਗੀ ਘਟਨਾ ਵਾਪਰ ਗਈ।