Home » ਅਮਰੀਕਾ ’ਚ ਤਿੰਨ ਦਿਨਾਂ ਦੌਰਾਨ ਤੀਜਾ ਜਹਾਜ਼ ਹਾਦਸਾ…
Home Page News World World News

ਅਮਰੀਕਾ ’ਚ ਤਿੰਨ ਦਿਨਾਂ ਦੌਰਾਨ ਤੀਜਾ ਜਹਾਜ਼ ਹਾਦਸਾ…

Spread the news

ਅਮਰੀਕਾ ਵਿਚ ਤਿੰਨ ਦਿਨਾਂ ’ਚ ਤੀਜਾ ਜਹਾਜ਼ ਹਾਦਸਾ ਸਾਹਮਣੇ ਆਇਆ ਹੈ। ਇਸ ਨਾਲ ਹਵਾਬਾਜ਼ੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਦੋ ਇੰਜਣ ਵਾਲਾ ਮਿਤਸੁਬਿਸ਼ੀ ਐੱਮਯੂ-2ਬੀ ਜਹਾਜ਼ ਸ਼ਨਿਚਰਵਾਰ ਨੂੰ ਕੋਪੇਕ ਦੇ ਕੋਲ ਇਕ ਚਿੱਕੜ ਵਾਲੇ ਮੈਦਾਨ ਵਿਚ ਦੁਰਘਟਨਾਗ੍ਰਸਤ ਹੋ ਗਿਆ।ਇਸ ਵਿਚ ਦੋ ਲੋਕ ਸਵਾਰ ਸਨ, ਜਿਸ ਵਿਚ ਇਕ ਦੀ ਮੌਤ ਹੋ ਗਈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫਏਏ) ਨੇ ਕਿਹਾ ਕਿ ਜਹਾਜ਼ ਨਿਊਯਾਰਕ ਦੇ ਹਡਸਨ ਦੇ ਨੇੜੇ ਕੋਲੰਬੀਆ ਕਾਉਂਟੀ ਹਵਾਈ ਅੱਡੇ ਨੂੰ ਜਾ ਰਿਹਾ ਸੀ। ਦੁਰਘਟਨਾ ਵਿਚ ਕੋਈ ਢਾਂਚਾਗਤ ਨੁਕਸਾਨ ਨਹੀਂ ਹੋਇਆ ਹੈ। ਦੋਵਾਂ ਯਾਤਰੀਆਂ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ ਹੈ। ਐੱਫਏਏ ਨੇ ਦੱਸਿਆ ਕਿ ਬਰਫ਼ ਤੇ ਖ਼ਰਾਬ ਮੌਸਮ ਵਰਗੀਆਂ ਉਲਟ ਪ੍ਰਸਥਿਤੀਆਂ ਨੇ ਦੁਰਘਟਨਾ ਵਾਲੀ ਥਾਂ ਤੱਕ ਬਚਾਅ ਦਲ ਦੀ ਪਹੁੰਚ ਵਿਚ ਅੜਿੱਕਾ ਪੈਦਾ ਕੀਤਾ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਦੁਰਘਟਨਾ ਦਾ ਕਾਰਨ ਕੀ ਸੀ।ਇਹ ਹਾਦਸਾ ਸ਼ੁੱਕਰਵਾਰ ਨੂੰ ਦੱਖਣੀ ਫਲੋਰਿਾਡ ਵਿਚ ਹੋਏ ਹਾਦਸੇ ਤੋਂ ਬਾਅਦ ਹੋਇਆ ਹੈ, ਜਿੱਥੇ ਬੋਕਾ ਰੈਟਨ ਦੇ ਕੋਲ ਸੇਸਨਾ 310 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਵਿਚ ਸਵਾਰ ਤਿੰਨਾਂ ਲੋਕਾਂ ਦੀ ਮੌਤ ਹੋ ਗਈ ਸੀ। ਸਭ ਤੋਂ ਮਾੜੀ ਦੁਰਘਟਨਾ ਵੀਰਵਾਰ ਨੂੰ ਹੋਈ ਸੀ, ਜਦੋਂ ਪੰਜ ਲੋਕਾਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਡਸਨ ਨਦੀ ਵਿਚ ਦੁਰਘਟਨਾਗ੍ਰਸਤ ਹੋ ਗਿਆ ਸੀ। ਇਸ ਵਿਚ ਸਾਰਿਆਂ ਦੀ ਮੌਤ ਹੋ ਗਈ ਸੀ।