Home » ਪੋਪ ਫਰਾਂਸਿਸ ਦੇ ਦੇਹਾਂਤ ‘ਤੇ ਪੰਜਾਬ ਦੇ ਕੈਥੋਲਿਕ ਸਕੂਲਾਂ ‘ਚ ਛੁੱਟੀ ਦਾ ਐਲਾਨ, ਸੰਤ ਫਿਦੇਲਸ ਚਰਚ ‘ਚ ਪੋਪ ਨੂੰ ਸ਼ਰਧਾਂਜਲੀ ਭੇਟ…
Home Page News India World World News

ਪੋਪ ਫਰਾਂਸਿਸ ਦੇ ਦੇਹਾਂਤ ‘ਤੇ ਪੰਜਾਬ ਦੇ ਕੈਥੋਲਿਕ ਸਕੂਲਾਂ ‘ਚ ਛੁੱਟੀ ਦਾ ਐਲਾਨ, ਸੰਤ ਫਿਦੇਲਸ ਚਰਚ ‘ਚ ਪੋਪ ਨੂੰ ਸ਼ਰਧਾਂਜਲੀ ਭੇਟ…

Spread the news

ਪੋਪ ਫਰਾਂਸਿਸ ਦੀ ਮੌਤ ‘ਤੇ ਸੰਤ ਫਿਦੇਲਸ ਚਰਚ ਮਸਤਕੋਟ ਵਿਖੇ ਫਾਦਰ ਪਰਵੇਜ਼, ਸਿਸਟਰ ਪ੍ਰਿੰਸੀਪਲ ਸੁਗਨਾ, ਸਿਸਟਰ ਹਸਰਿਤਾ, ਸਿਸਟਰ ਐਨੀ ਆਦਿ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਫਾਦਰ ਪਰਵੇਜ਼ ਨੇ ਦੱਸਿਆ ਕਿ ਪੋਪ ਫਰਾਂਸਿਸ ਦੀ ਮੌਤ ਕਾਰਨ ਮਸੀਹ ਕਲੀਸੀਆ ਸੋਗ ਵਿੱਚ ਹੈ। ਉਹਨਾਂ ਕਿਹਾ ਕਿ ਪੋਪ ਫਰਾਂਸਿਸ ਬਿਸ਼ਪ ਰੋਮ ਦਾ ਜਨਮ 17 ਦਸੰਬਰ 1936 ਵਿੱਚ ਹੋਇਆ ਅਤੇ ਉਹ 19 92 ਵਿੱਚ ਬਿਸਪ ਅਤੇ 13 ਮਾਰਚ 2013 ਵਿੱਚ ਬਣੇ ਬਿਸ਼ਪ ਬਣੇ।ਉਹਨਾਂ ਸਾਰਾ ਜੀਵਨ ਆਪਣਾ ਜੀਵਨ ਚਰਚਾ ਦੀ ਸੇਵਾ ਕੀਤੀ, ਸਾਰਿਆਂ ਨਾਲ ਹਿੰਮਤ ਅਤੇ ਪਿਆਰ ਨਾਲ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀ ਮੌਤ ਦੇ ਸੋਗ ਵਿੱਚ ਕੈਥੋਲਿਕ ਸਕੂਲਾਂ ਵਿੱਚ ਮੰਗਲਵਾਰ ਨੂੰ ਛੁੱਟੀ ਰਹੇਗੀ।