Home » ਅਮਰੀਕਾ ਚ’ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ 8 ਸਾਲ ਦੀ ਸਜ਼ਾ….
Home Page News India India News World

ਅਮਰੀਕਾ ਚ’ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ 8 ਸਾਲ ਦੀ ਸਜ਼ਾ….

Spread the news

ਅਮਰੀਕਾ ਗਏ ਇਕ ਭਾਰਤੀ- ਗੁਜਰਾਤੀ ਪ੍ਰਤੀਕ ਪਟੇਲ ਨੂੰ ਅਦਾਲਤ ਨੇ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਇਹ ਭਾਰਤੀ- ਗੁਜਰਾਤੀ ਨੌਜਵਾਨ, ਜੋ ਕਿ ਵਿਜ਼ਟਰ ਵੀਜ਼ੇ ‘ਤੇ ਅਮਰੀਕਾ ਆਇਆ ਸੀ, ਨੂੰ ਇੱਕ ਆਦਮੀ ਤੋਂ 80,000 ਹਜ਼ਾਰ ਡਾਲਰ ਦੀ ਫਿਰੌਤੀ ਲੈਣ ਦੇ ਦੋਸ਼ ਵਿੱਚ ਪੁਲਿਸ ਵੱਲੋ ਗ੍ਰਿਫ਼ਤਾਰ ਕੀਤਾ ਗਿਆ ਸੀ।ਪਰ ਉਸ ਨੇ ਅਦਾਲਤ ਚ’ ਆਪਣਾ ਅਪਰਾਧ ਵੀ ਕਬੂਲ ਕਰ ਲਿਆ। ਇਸ ਮਾਮਲੇ ਵਿੱਚ ਉਸ ਨੂੰ ਅਦਾਲਤ ਵੱਲੋ ਉਸ ਨੂੰ ਸਾਢੇ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਅਦਾਲਤ ਨੇ ਉਸ ਨੂੰ  ਜੇਲ੍ਹ ਤੋਂ ਰਿਹਾਈ ਤੋਂ ਬਾਅਦ ਤਿੰਨ ਸਾਲਾਂ ਲਈ ਨਿਗਰਾਨੀ ਹੇਠ ਰਿਹਾਈ ‘ਤੇ ਵੀ ਰੱਖੇ ਜਾਣ ਦਾ ਹੁਕਮ ਜਾਰੀ ਕੀਤਾ ਹੈ।ਦੱਸਣਯੋਗ ਹੈ ਕਿ ਪ੍ਰਤੀਕ ਪਟੇਲ ਨੇ ਵਾਇਰ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ ਹੈ।ਹੋ ਸਕਦਾ ਹੈ ਕਿ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਉਸ ਨੂੰ ਭਾਰਤ ਵੀ ਭੇਜਿਆ ਜਾ ਸਕਦਾ ਹੈ।ਦੋਸ਼ੀ ਪ੍ਰਤੀਕ ਪਟੇਲ, ਜੋ ਕਿ ਵਿਜ਼ਟਰ ਵੀਜ਼ੇ ‘ਤੇ ਅਮਰੀਕਾ ਗਿਆ ਸੀ,ਉਸ ਵੱਲੋ ਇੱਕ ਵਿਅਕਤੀ ਤੋਂ 80,000 ਹਜ਼ਾਰ ਡਾਲਰ ਦੀ ਫਿਰੌਤੀ ਲੈਣ ਦੇ ਦੋਸ਼ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ 90 ਮਹੀਨੇ ਯਾਨੀ ਸਾਢੇ ਅੱਠ ਸਾਲ ਦੀ ਕੈਦ ਦੀ ਉਸ ਨੂੰ ਸਜ਼ਾ ਸੁਣਾਈ ਹੈ। ਪ੍ਰਤੀਕ ਪਟੇਲ ਨੂੰ ਅਮਰੀਕਾ ਦੇ ਸੂਬੇ ਓਹੀਓ ਦੇ ਫੇਅਰਬੋਰਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਤੋਂ 80,000 ਹਜ਼ਾਰ ਡਾਲਰ ਦੀ ਫਿਰੌਤੀ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਲਈ ਉਸ ਨੇ ਇਸ ਸਾਲ ਦੇ ਜਨਵਰੀ ਦੇ ਮਹੀਨੇ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਅਦਾਲਤੀ ਰਿਕਾਰਡਾਂ ਅਨੁਸਾਰ, ਪ੍ਰਤੀਕ ਪਟੇਲ  ਨੇ ਵਾਇਰ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦਾ ਸੰਯੁਕਤ ਰਾਜ ਅਮਰੀਕਾ ਦੇ ਸੀਨੀਅਰ ਨਾਗਰਿਕਾਂ ਨਾਲ ਧੋਖਾਧੜੀ ਕਰਨ ਲਈ ਆਪਣਾ ਦੋਸ਼ ਵੀ ਕਬੂਲ ਕਰ ਲਿਆ। ਪਰ ਉਸ ‘ਤੇ ਫੇਅਰਬੋਰਨ, ਕੈਲੀਫੋਰਨੀਆ, ਮੈਰੀਲੈਂਡ, ਮਿਨੀਸੋਟਾ, ਪੈਨਸਿਲਵੇਨੀਆ, ਟੈਕਸਾਸ ਅਤੇ ਵਰਜੀਨੀਆ ਤੋਂ ਨਕਦੀ ਨਾਲ ਭਰੇ ਪਾਰਸਲ ਇਕੱਠੇ ਕਰਨ ਦਾ ਦੋਸ਼ ਸਾਬਤ ਹੋਇਆ ਸੀ। ਸੰਘੀ ਸ਼ਿਕਾਇਤ ਦੇ ਅਨੁਸਾਰ, ਉਸ ਨੇ ਅਮਰੀਕਾ ਦੇ ਸੂਬੇ ਓਹੀਓ ਵਿੱਚ ਇੱਕ 75 ਸਾਲਾ ਦੇ ਵਿਅਕਤੀ ਤੋਂ ਪੈਸੇ ਵਸੂਲੇ ਸਨ। ਇਸ ਮਾਮਲੇ ਵਿੱਚ, ਪੀੜਤ ਨੂੰ ਨਵੰਬਰ 2023 ਵਿੱਚ ਇੱਕ ਘੁਟਾਲੇਬਾਜ਼ ਨੇ ਫ਼ੋਨ ਕੀਤਾ ਸੀ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਐਮਾਜ਼ਾਨ ਤੋਂ ਹੈ ਅਤੇ ਉਸਦੇ ਖਾਤੇ ਵਿੱਚ ਸ਼ੱਕੀ ਗਤੀਵਿਧੀ ਹੋਈ ਹੈ। ਫਿਰ ਘੁਟਾਲੇਬਾਜ਼ ਨੇ ਫੋਨ ਕਾਲ ਨੂੰ ਇੱਕ ਜਾਅਲੀ ਫੈਡਰਲ ਟਰੇਡ ਕਮਿਸ਼ਨ ਅਧਿਕਾਰੀ ਨੂੰ ਟ੍ਰਾਂਸਫਰ ਕਰ ਦਿੱਤਾ ਜਿਸ ਨੇ ਪੀੜਤ ਨੂੰ ਇਹ ਕਹਿ ਕੇ ਡਰਾਇਆ ਕਿ ਉਸਦੇ ਸੋਸ਼ਲ ਸਿਕਿਉਰਿਟੀ ਨੰਬਰ ਦੀ ਵਰਤੋਂ ਕਰਕੇ 32 ਬੈਂਕ ਖਾਤੇ ਅਤੇ 17 ਕ੍ਰੈਡਿਟ ਕਾਰਡ ਖੋਲ੍ਹੇ ਗਏ ਹਨ।