Home » ਆਕਲੈਂਡ ‘ਚ ਕਤਲ ਕੀਤੇ ਗਏ ਅਮਰੀਕੀ ਵਿਦਿਆਰਥੀ ਦੇ ਮਾਮਲੇ ‘ਚ ਪੁਲਿਸ ਨੇ 16 ਸਾਲਾ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ….
Home Page News New Zealand Local News NewZealand

ਆਕਲੈਂਡ ‘ਚ ਕਤਲ ਕੀਤੇ ਗਏ ਅਮਰੀਕੀ ਵਿਦਿਆਰਥੀ ਦੇ ਮਾਮਲੇ ‘ਚ ਪੁਲਿਸ ਨੇ 16 ਸਾਲਾ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ….

Spread the news

ਆਕਲੈਂਡ (ਬਲਜਿੰਦਰ ਸਿੰਘ)ਪੁਲਿਸ ਵੱਲੋਂ ਅੱਜ ਇੱਕ 16 ਸਾਲਾ ਨੌਜਵਾਨ ‘ਤੇ ਬੀਤੇ ਦਿਨੀਂ ਆਕਲੈਂਡ ‘ਚ ਇੱਕ ਬੱਸ ਸਟਾਪ ‘ਤੇ ਅਮਰੀਕੀ ਵਿਦਿਆਰਥੀ ਕਾਇਲ ਵੋਰਰਲ ਦੇ ਕਤਲ ਅਤੇ ਭਿਆਨਕ ਲੁੱਟ ਦੇ ਦੋਸ਼ ਲਗਾਇਆ ਗਿਆ ਹੈ।ਪੁਲਿਸ ਨੇ ਨੌਜਵਾਨ ਦੀ ਗ੍ਰਿਫਤਾਰੀ ਦਾ ਅੱਜ ਸਵੇਰੇ ਐਲਾਨ ਕੀਤਾ ਗਿਆ ਹੈ ਅਤੇ ਉਸ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਗਿਆ ਜਿਸ ਤੋ ਬਾਅਦ ਉਸਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਅਤੇ ਮਈ ਵਿੱਚ ਆਕਲੈਂਡ ਵਿਖੇ ਹਾਈ ਕੋਰਟ ਵਿੱਚ ਪੇਸ਼ ਹੋਵੇਗਾ।ਇਸ ਦੇ ਨਾਲ ਹੀ ਇੱਕ 32 ਸਾਲਾ ਨੌਰਥ ਸ਼ੋਰ ਔਰਤ ‘ਤੇ ਕਤਲ ਦੇ ਤੱਥ ਤੋਂ ਬਾਅਦ ਸਹਾਇਕ ਹੋਣ ਦਾ ਵੀ ਦੋਸ਼ ਲਗਾਇਆ ਗਿਆ ਹੈ ਅਤੇ ਉਹ ਅੱਜ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਵੇਗੀ।ਵੋਰਰਲ, ਜੋ ਕਿ ਇੱਕ ਪੀਐਚਡੀ ਵਿਦਿਆਰਥੀ ਸੀ, ‘ਤੇ ਸ਼ਨੀਵਾਰ ਰਾਤ ਨੂੰ ਮੀਡੋਬੈਂਕ ਦੇ ਸੇਂਟ ਜੌਨਸ ਰੋਡ ‘ਤੇ ਇੱਕ ਬੱਸ ਸਟਾਪ ‘ਤੇ ਹਮਲਾ ਕੀਤਾ ਗਿਆ ਸੀ।ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ।