Home » Velvet Flow’ ਗਾਣੇ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਰੈਪਰ ਬਾਦਸ਼ਾਹ…
Home Page News India India News

Velvet Flow’ ਗਾਣੇ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਰੈਪਰ ਬਾਦਸ਼ਾਹ…

Spread the news

ਨਵੇਂ ਗੀਤ ‘Velvet Flow’ ਨੂੰ ਲੈ ਕੇ ਮਸ਼ਹੂਰ ਰੈਪਰ ਬਾਦਸ਼ਾਹ ਵਿਵਾਦਾਂ ਵਿੱਚ ਘਿਰ ਗਏ ਹਨ। ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਨੇ ਗਾਣੇ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਇਸ ਗਾਣੇ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ।ਪੰਜਾਬ ਕ੍ਰਿਸ਼ਚਨ ਮੂਵਮੈਂਟ ਦੇ ਧਾਰਮਿਕ ਵਿੰਗ ਦੇ ਸੂਬਾ ਪ੍ਰਧਾਨ ਪਾਸਟਰ ਗੌਰਵ ਮਸੀਹ ਗਿੱਲ ਨੇ ਦੱਸਿਆ ਕਿ ਸ਼ੋਸਲ ਮੀਡੀਆ ‘ਤੇ ਮਸ਼ਹੂਰ ਸਿੰਗਰ ਰੈਪਰ ਬਾਦਸ਼ਾਹ ਦਾ ਇੱਕ ਗੀਤ (Valvet Flow) ਰਿਲੀਜ ਕੀਤਾ ਗਿਆ ਜਿਸ ਵਿੱਚ ਉਸ ਨੇ ਮਸੀਹ ਭਾਈਚਾਰੇ ਦੇ ਪਵਿੱਤਰ ਬਾਈਬਲ ਅਤੇ ਚਰਚ ਨੂੰ ਆਪਣੇ ਗਾਣੇ ਵਿੱਚ ਸ਼ਬਦਾਂ ਰਾਹੀਂ ਗਲਤ ਵਰਤੋਂ ਕੀਤੀ ਹੈ, ਜਿਸ ਨਾਲ ਚਰਚ ਦੀ ਪਵਿੱਤਰ ਜਗ੍ਹਾ ਨੂੰ ਡਰ ਤੇ ਖੌਫ਼ ਵਾਲੀ ਜਗ੍ਹਾ ਦੱਸਿਆ ਗਿਆ ਹੈ l ਉਨ੍ਹਾਂ ਕਿਹਾ ਕਿ ਅਜਿਹੇ ਸ਼ਬਦਾਂ ਦੀ ਵਰਤੋਂ ਨਾਲ ਮਸੀਹੀ ਸਮਾਜ ਦੇ ਲੋਕਾਂ ਨੂੰ ਡੂੰਘੀ ਸੱਟ ਵੱਜੀ ਹੈ l ਪਾਸਟਰ ਗੌਰਵ ਮਸੀਹ ਨੇ ਦੱਸਿਆ ਕਿ ਮਾਮਲਾ ਏਸੀਪੀ ਕੈਂਟ ਕੋਲ ਹੈ ਤੇ ਉਹ ਬਣਦੀ ਕਨੂੰਨੀ ਕਾਰਵਾਈ ਕਰਨਗੇ।