Home » ਆਕਲੈਂਡ ਦੇ ਈਸਟ ਤਾਮਾਕੀ ‘ਚ ਹੋਏ ਇੱਕ ਹਮਲੇ ਦੌਰਾਨ ਦੋ ਵਿਅਕਤੀ ਗੰਭੀਰ ਜ਼ਖ਼ਮੀ…
Home Page News New Zealand Local News NewZealand

ਆਕਲੈਂਡ ਦੇ ਈਸਟ ਤਾਮਾਕੀ ‘ਚ ਹੋਏ ਇੱਕ ਹਮਲੇ ਦੌਰਾਨ ਦੋ ਵਿਅਕਤੀ ਗੰਭੀਰ ਜ਼ਖ਼ਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਈਸਟ ਤਾਮਾਕੀ ਵਿੱਚ ਇੱਕ ਜਾਇਦਾਦ ‘ਤੇ ਕੱਲ੍ਹ ਰਾਤ ਹੋਏ ਕਥਿਤ ਹਮਲੇ ਵਿੱਚ ਦੋ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਜਾਣ ਦੀ ਖ਼ਬਰ ਹੈ।ਹਮਲੇ ਦੀ ਰਿਪੋਰਟ ਤੋਂ ਬਾਅਦ ਵੀਰਵਾਰ ਰਾਤ 8 ਵਜੇ ਦੇ ਕਰੀਬ ਪੁਲਿਸ ਨੂੰ ਲਿਸਲਟਨ ਡਰਾਈਵ ‘ਤੇ ਬੁਲਾਇਆ ਗਿਆ।ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਪਹੁੰਚਣ ‘ਤੇ ਦੋ ਲੋਕਾਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਾਇਆ ਗਿਆ ਪੁਲਿਸ ਨੇ ਮੌਕੇ ‘ਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।ਸੇਂਟ ਜੌਨ ਦੇ ਇੱਕ ਬੁਲਾਰੇ ਨੇ ਕਿਹਾ, “ਮੌਕੇ ‘ਤੇ ਤਿੰਨ ਮਰੀਜ਼ਾਂ ਦਾ ਮੁਲਾਂਕਣ ਕੀਤਾ ਗਿਆ, ਜਿਨ੍ਹਾਂ ਵਿੱਚੋਂ ਦੋ ਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ।ਇੱਕ 27 ਸਾਲਾ ਵਿਅਕਤੀ ‘ਤੇ ਜ਼ਖਮੀ ਕਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਸ ਨੂੰ ਅੱਜ ਮੈਨੂਕਾਊ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।