Home » ਨਾਮਵਰ ਕਾਰੋਬਾਰੀ ਦਾ ਕੈਨੇਡਾ ’ਚ ਗੋਲ਼ੀਆਂ ਮਾਰ ਕੇ ਕਤਲ, ਪਿੰਡ ਜਲਾਲ ਦਾ ਜੰਪਪਲ ਸੀ ਸਤਵਿੰਦਰ…
Home Page News • India • World • World News

ਨਾਮਵਰ ਕਾਰੋਬਾਰੀ ਦਾ ਕੈਨੇਡਾ ’ਚ ਗੋਲ਼ੀਆਂ ਮਾਰ ਕੇ ਕਤਲ, ਪਿੰਡ ਜਲਾਲ ਦਾ ਜੰਪਪਲ ਸੀ ਸਤਵਿੰਦਰ…

Spread the news

ਪਿੰਡ ਜਲਾਲ ਦੇ ਜੰਮਪਲ ਕੈਨੇਡਾ ਦੇ ਸਰੀ ਵਿਖੇ ਰਹਿੰਦੇ ਨਾਮਵਰ ਕਾਰੋਬਾਰੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਭਰ ਵਿਚ ਸੋਗ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਵਿੰਦਰ ਸ਼ਰਮਾ (50) ਵਾਸੀ ਜਲਾਲ ਕਰੀਬ 30 ਸਾਲ ਪਹਿਲਾ ਕੈਨੇਡਾ ਵਿਖੇ ਗਿਆ ਸੀ। ਉਸ ਦਾ ਕੈਨੇਡਾ ਦੇ ਸ਼ਹਿਰ ਸਰੀ ਵਿਚ ਚੰਗਾ ਬਿਜਨਸ, ਪ੍ਰੋਪਰਟੀ ਆਦਿ ਦਾ ਕਾਰੋਬਾਰ ਹੈ।ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਪ੍ਰਮਾਤਮਾ ਸਿੰਘ ਹਮੀਰਗੜ੍ਹ ਕੈਨੇਡਾ, ਸ਼ਵਿੰਦਰ ਸਿੰਘ ਸਲਾਬਤਪੁਰਾ ਕੈਨੇਡਾ, ਗੁਰਲਾਲ ਸਿੰਘ ਧਾਲੀਵਾਲ ਕੈਨੇਡਾ, ਰਤਨ ਸ਼ਰਮਾ ਮਲੂਕਾ, ਸਰਬਜੀਤ ਸਿੰਘ ਜਲਾਲ ਆਦਿ ਇਸ ਘਟਨਾ ਦੀ ਨਿਖੇਧੀ ਕਰਦੇ ਪਰਿਵਾਰ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਇਸ ਘਟਨਾ ਨੂੰ ਲੈਕੇ ਪਿੰਡ ਜਲਾਲ ਵਿਚ ਸੋਗ ਦਾ ਮਾਹੌਲ ਹੈ।