ਸਰਹੱਦੀ ਪਿੰਡ ਰਾਮਪੁਰਾ ‘ਚ ਡਿਊਟੀ ‘ਤੇ ਤੈਨਾਤ ਫੌਜੀ ਜਵਾਨਾਂ ਵਲੋਂ ਅੱਜ ਸਵੇਰੇ 8 ਵਜੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ।ਮੇਰਠ ਦਾ ਰਹਿਣ ਵਾਲਾ ਰਾਜੀਵਪਾਲ ਨਾਂ ਦਾ ਇਹ ਵਿਅਕਤੀ ਸਰਹੱਦੀ ਪਿੰਡ ਰਾਮਪੁਰਾ ਵਿਚ ਬਨੈਣਾਂ ਵੇਚਣ ਵਾਸਤੇ ਫੇਰੀ ਲਗਾ ਰਿਹਾ ਸੀ। ਫੌਜ ਦੇ ਜਵਾਨਾਂ ਨੇ ਸ਼ੱਕ ਪੈਣ ‘ਤੇ ਉਸ ਕੋਲੋਂ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਅਤੇ ਉਸ ਦੇ ਮੋਬਾਇਲ ਫੋਨ ਨੂੰ ਵੀ ਖੰਗਾਲਿਆ।ਉਸ ਦੇ ਮੋਬਾਇਲ ਵਿਚ ਜਦ ਫੌਜੀਆਂ ਦੀਆਂ ਫੋਟੋਆਂ ਨਜ਼ਰ ਆਈਆਂ ਤਾਂ ਪੁੱਛ ਗਿੱਛ ਦੌਰਾਨ ਉਸ ਨੇ ਕਿਹਾ ਕਿ ਇਹ ਫੌਜੀ ਉਸ ਦੇ ਦੋਸਤ ਹਨ ਜਦ ਫੌਜ ਦੇ ਜਵਾਨਾਂ ਨੇ ਸ਼ੱਕੀ ਰਾਜੀਵਪਾਲ ਵਲੋਂ ਸੇਵ ਕੀਤੇ ਇਕ ਵ੍ਹਟਸਐਪ ਨੰਬਰ ‘ਤੇ ਉਸ ਫੌਜੀ ਨੂੰ ਫੋਨ ਲਗਾਇਆ ਤਾਂ ਅੱਗੋਂ ਉਸ ਨੇ ਕਿਹਾ ਕਿ ਉਹ ਕਿਸੇ ਰਾਜੀਵਪਾਲ ਨੂੰ ਨਹੀਂ ਜਾਣਦਾ ਤੇ ਉਸੇ ਵੇਲੇ ਉਸ ਨੇ ਵ੍ਹਟਸਐਪ ਨੰਬਰ ਵੀ ਬਲਾਕ ਕਰ ਦਿੱਤਾ। ਫੌਜ ਦੇ ਜਵਾਨਾਂ ਨੇ ਡੂੰਘਾਈ ਨਾਲ ਹੋਰ ਪੁੱਛਗਿੱਛ ਕਰਨ ਸਬੰਧੀ ਸੱਕੀ ਵਿਅਕਤੀ ਰਾਜੀਵਪਾਲ ਨੂੰ ਪੁਲਿਸ ਚੌਕੀ ਖ਼ਾਸਾ ਦੇ ਹਵਾਲੇ ਕਰ ਦਿੱਤਾ ਹੈ।ਪੁਲਿਸ ਚੌਕੀ ਖ਼ਾਸਾ ਦੇ ਇੰਚਾਰਜ ਸਕੱਤਰ ਸਿੰਘ ਦਾ ਕਹਿਣਾ ਹੈ ਕਿ ਸ਼ੱਕੀ ਵਿਅਕਤੀ ਰਾਜੀਵਪਾਲ ਮੇਰਠ ਦੇ ਬਾਪਾਸੀ ਪਿੰਡ ਦਾ ਰਹਿਣ ਵਾਲਾ ਹੈ।ਇਹ ਵਿਅਕਤੀ ਪਿਛਲੇ ਕਈ ਵਰ੍ਹਿਆਂ ਤੋਂ ਅੰਮ੍ਰਿਤਸਰ ਦੇ ਨੇੜਲੇ ਪਿੰਡਾਂ ਵਿਚ ਕੱਛੇ- ਬਨੈਣਾ ਤੇ ਨੇਲਕਟਰ ਵੇਚਣ ਦਾ ਕੰਮ ਕਰਦਾ ਆ ਰਿਹਾ ਹੈ।ਉਸ ਦੇ ਫੋਨ ਨੰਬਰਾਂ ਨੂੰ ਵੀ ਖੰਗਾਲਿਆ ਗਿਆ ਹੈ ਉਸ ਵਿੱਚ ਅਜੇ ਤੱਕ ਕੋਈ ਵੀ ਇਤਰਾਜ਼ਯੋਗ ਗੱਲ ਸਾਹਮਣੇ ਨਹੀਂ ਆਈ ਅਤੇ ਹੋਰ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਇਤਰਾਜ਼ਯੋਗ ਗੱਲ ਸਾਹਮਣੇ ਆਈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅੰਮ੍ਰਿਤਸਰ ਦੇ ਸਰਹੱਦੀ ਪਿੰਡ ਰਾਮਪੁਰਾ ‘ਚ ਫੌਜ ਦੇ ਜਵਾਨਾਂ ਨੇ ਸ਼ੱਕੀ ਵਿਅਕਤੀ ਕੀਤਾ ਕਾਬੂ….

Add Comment