ਆਕਲੈਂਡ (ਬਲਜਿੰਦਰ ਸਿੰਘ)ਬੀਤੇ ਦਿਨੀ ਦੱਖਣੀ ਆਕਲੈਂਡ ਦੇ ਪਾਪਾਕੁਰਾ ‘ਚ ਇੱਕ ਬੱਸ ਦੇ ਦਰੱਖਤ ਨਾਲ ਟਕਰਾਉਣ ਕਾਰਨ ਸਕੂਲੀ ਵਿਦਿਆਰਥੀਆਂ ਸਮੇਤ ਅੱਠ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਘਟਨਾ ਸਬੰਧੀ ਇੱਕ 59 ਸਾਲਾ ਬੱਸ ਡਰਾਇਵਰ ‘ਤੇ ਦੋਸ਼ ਲਗਾਇਆ ਗਿਆ ਹੈ।ਪੁਲਿਸ ਨੇ ਪੁਸ਼ਟੀ ਕੀਤੀ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਵਿੱਚ ਉਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਬੁਲਾਇਆ ਗਿਆ ਹੈ।ਇੱਕ ਪੁਲਿਸ ਬੁਲਾਰੇ ਨੇ ਕਿਹਾ, “ਇਹ ਨਿਰਧਾਰਤ ਕਰਨ ਲਈ ਜਾਂਚ ਜਾਰੀ ਹੈ ਕਿ ਕੀ ਹੋਰ ਦੋਸ਼ ਲਗਾਏ ਜਾਣਗੇ।ਇਹ ਹਾਦਸਾ 7 ਮਈ ਨੂੰ ਆਕਲੈਂਡ ਦੇ ਪਾਪਾਕੁਰਾ ‘ਚ ਐਲੀਅਟ ਸਟ੍ਰੀਟ ‘ਤੇ ਹੋਇਆ ਸੀ।
ਪਾਪਾਕੁਰਾ ‘ਚ ਵਾਪਰੇ ਬੱਸ ਹਾਦਸੇ ਦੇ ਮਾਮਲੇ ਵਿੱਚ ਬੱਸ ਡਰਾਈਵਰ ‘ਤੇ ਲੱਗੇ ਦੋਸ਼…

Add Comment