Home » ਇੰਗਲੈਂਡ ’ਚ ਜਗਰਾਉ ਦੀ ਮੈਂਡੀ ਬਰਾੜ ਬਣੀ ਮੇਅਰ, ਪਹਿਲੀ ਮਹਿਲਾ ਸਿੱਖ ਦੇ ਮੇਅਰ ਬਣਨ ਦਾ ਮਿਲਿਆ ਮਾਣ…
Home Page News India World World News

ਇੰਗਲੈਂਡ ’ਚ ਜਗਰਾਉ ਦੀ ਮੈਂਡੀ ਬਰਾੜ ਬਣੀ ਮੇਅਰ, ਪਹਿਲੀ ਮਹਿਲਾ ਸਿੱਖ ਦੇ ਮੇਅਰ ਬਣਨ ਦਾ ਮਿਲਿਆ ਮਾਣ…

Spread the news


ਜਗਰਾਓਂ ਦੇ ਪਿੰਡ ਅਖਾੜਾ ਦੇ ਮੈਂਡੀ ਬਰਾੜ ਇੰਗਲੈਂਡ ਦੇ ਮੇਡਨਹੈਡ ’ਚ ਮੇਅਰ ਬਣੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਹਿਲੀ ਮਹਿਲਾ ਸਿੱਖ ਦੇ ਮੇਡਨਹੈਡ ਕੁੱਕਹੈਮ ’ਚ ਮੇਅਰ ਬਣਨ ਦਾ ਮਾਣ ਮਿਲਿਆ। ਉਨ੍ਹਾਂ ਦੇ ਮੇਅਰ ਬਣਨ ’ਤੇ ਪਿੰਡ ਅਖਾੜਾ ਵਿਚ ਵਿਆਹ ਵਰਗਾ ਮਾਹੌਲ ਹੈ।ਪਰਿਵਾਰਕ ਮੈਂਬਰਾਂ ਨੇ ਇਸੇ ਖੁਸ਼ੀ ਵਿਚ ਲੱਡੂ ਵੰਡੇ। ਮੈਂਡੀ ਬਰਾੜ ਜਿਨ੍ਹਾਂ ਦਾ ਪੂਰਾ ਨਾਂ ਮਹਿੰਦਰ ਕੌਰ ਹੈ ਅਤੇ ਉਹ ਕਈ ਦਹਾਕੇ ਪਹਿਲਾਂ ਇੰਗਲੈਂਡ ਵਿਚ ਵੱਸ ਗਏ ਸਨ। ਉਨ੍ਹਾਂ ਆਪਣੀ ਇੰਗਲੈਂਡ ਵਿਚ ਸਥਾਪਤੀ ਲਈ ਮਿਹਨਤ ਦੇ ਨਾਲ-ਨਾਲ ਰਾਜਨੀਤੀ ਵਿਚ ਪੈਰ ਰੱਖਿਆ ਅਤੇ ਉਥੋਂ ਦੇ ਲੋਕਾਂ ਨੇ ਰਾਜਨੀਤੀ ਵਿਚ ਉਨ੍ਹਾਂ ਨੂੰ ਸਿਰ ਮੱਥੇ ਕਬੂਲਿਆ ਜਿਸ ਸਦਕਾ ਉਹ 30 ਸਾਲਾਂ ਤੋਂ ਬਤੌਰ ਕੌਂਸਲਰ ਚੋਣਾਂ ਜਿੱਤਦੇ ਆ ਰਹੇ ਹਨ।ਕੁਝ ਸਮੇਂ ਪਹਿਲਾਂ ਉਨ੍ਹਾਂ ਨੂੰ ਡਿਪਟੀ ਮੇਅਰ ਵੀ ਲਗਾਇਆ ਗਿਆ। ਹਾਲ ਹੀ ਵਿਚ ਉਨ੍ਹਾਂ ਨੂੰ ਮੇਅਰ ਬਣਾਇਆ ਗਿਆ ਜਿਸ ’ਤੇ ਇੰਗਲੈਂਡ ਵਿਚ ਰਹਿੰਦੇ ਪੰਜਾਬੀ ਖਾਸ ਕਰ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੀ ਇਸ ਸ਼ਾਨਦਾਰ ਨਿਯੁਕਤੀ ’ਤੇ ਪੇਕੇ ਪਿੰਡ ਵਿਆਹ ਵਰਗਾ ਮਾਹੌਲ ਹੈ। ਉਨ੍ਹਾਂ ਦੇ ਪਿਤਾ ਜਗਜੀਤ ਸਿੰਘ ਅਤੇ ਮਾਤਾ ਗਿਆਨ ਕੌਰ ਜਿਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ, ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦੀ ਸਮਾਜ ਸੇਵੀ ਸੋਚ ਨੇ ਅੱਜ ਇਸ ਮੁਕਾਮ ’ਤੇ ਪਹੁੰਚਾਇਆ ਹੈ, ਜਿਸ ’ਤੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਬਤੌਰ ਮੇਅਰ ਇੰਗਲੈਂਡ ਵਿਚ ਚੰਗਾ ਕੰਮ ਕਰਨ ਦੇ ਨਾਲ-ਨਾਲ ਆਪਣੇ ਭਾਈਚਾਰੇ ਵਿਚ ਨਾਮਣਾ ਖੱਟਣਗੇ।