ਆਕਲੈਂਡ (ਬਲਜਿੰਦਰ ਸਿੰਘ)ਬੀਤੇ ਸ਼ਨੀਵਾਰ ਨੂੰ ਸੈਂਟਰਲ ਕ੍ਰਾਈਸਟਚਰਚ ਵਿੱਚ ਵਾਪਰੇ ਇੱਕ ਸੜਕ ਹਾਦਸੇ ਸਬੰਧੀ ਇੱਕ ਔਰਤ ‘ਤੇ ਦੋਸ਼ ਲਗਾਇਆ ਗਿਆ ਹੈ ਜਿਸ ਵਿੱਚ ਦੋ ਲੋਕ – ਇੱਕ ਬਾਲਗ ਅਤੇ ਇੱਕ ਬੱਚਾ – ਬੁਰੀ ਤਰ੍ਹਾਂ ਜ਼ਖਮੀ ਹੋਏ ਸਨ।
ਇੱਕ ਵਾਹਨ ਅਤੇ ਇੱਕ ਪੈਦਲ ਯਾਤਰੀ ਦੇ ਹਾਦਸੇ ਦੀ ਰਿਪੋਰਟ” ਤੋਂ ਬਾਅਦ ਦੁਪਹਿਰ 2.15 ਵਜੇ ਫਿਟਜ਼ਗੇਰਾਲਡ ਐਵੇਨਿਊ ‘ਤੇ ਐਮਰਜੈਂਸੀ ਸੇਵਾਵਾਂ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ।
ਪੁਲਿਸ ਨੇ ਕਿਹਾ ਕਿ ਇੱਕ ਬੱਚਾ ਗੰਭੀਰ ਜ਼ਖਮੀ ਪਾਇਆ ਗਿਆ, ਜਦੋਂ ਕਿ ਇੱਕ ਬਾਲਗ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ।ਹਸਪਤਾਲ ਲਿਜਾਣ ਤੋਂ ਬਾਅਦ ਦੋਵਾਂ ਦੀ ਹਾਲਤ ਸਥਿਰ ਹੈ।
ਸੇਂਟ ਜੌਨ ਨੇ ਕਿਹਾ ਕਿ ਇਸ ਹਾਦਸੇ ਵਿੱਚ ਤਿੰਨ ਹੋਰਾਂ ਦਾ ਮਾਮੂਲੀ ਸੱਟਾਂ ਲੱਗੀਆਂ ਸਨ ਜਿਨਾਂ ਦਾ ਮੌਕੇ ‘ਤੇ ਇਲਾਜ ਕੀਤਾ ਗਿਆ।ਤਾਜ਼ਾ ਜਾਰੀ ਜਾਣਕਾਰੀ ਅਨੁਸਾਰ ਇੱਕ 49 ਸਾਲਾ ਔਰਤ ਨੂੰ ਘਟਨਾ ਸਬੰਧੀ ਸ਼ੁੱਕਰਵਾਰ, 30 ਮਈ ਨੂੰ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਹਾ ਜਿਸ ‘ਤੇ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ ਦੋ ਦੋਸ਼ ਲਗਾਏ ਗਏ ਹਨ।
ਕ੍ਰਾਈਸਟਚਰਚ ‘ਚ ਵਾਹਨ ਨਾਲ ਟੱਕਰ ਮਾਰ ਕਈ ਲੋਕਾਂ ਨੂੰ ਜ਼ਖਮੀ ਕਰਨ ਵਾਲੀ ਔਰਤ ਨੂੰ ਕੋਰਟ ਵਿੱਚ ਕੀਤਾ ਜਾਵੇਗਾ ਪੇਸ਼…

Add Comment