Home » ਦੁਬਈ ਤੋਂ ਲੁਕਾ ਕੇ ਲਿਆ ਰਹੇ ਸੀ ਸੋਨਾ, ਚਾਰ ਤਸਕਰਾਂ ਦੇ ਪੇਟ ’ਚੋਂ ਨਿਕਲਿਆ ਇਕ ਕਿੱਲੋ ਤੋਂ ਵੱਧ ਸੋਨਾ; ਕਰੋੜਾਂ ‘ਚ ਹੈ ਕੀਮਤ
Home Page News India India News World World News

ਦੁਬਈ ਤੋਂ ਲੁਕਾ ਕੇ ਲਿਆ ਰਹੇ ਸੀ ਸੋਨਾ, ਚਾਰ ਤਸਕਰਾਂ ਦੇ ਪੇਟ ’ਚੋਂ ਨਿਕਲਿਆ ਇਕ ਕਿੱਲੋ ਤੋਂ ਵੱਧ ਸੋਨਾ; ਕਰੋੜਾਂ ‘ਚ ਹੈ ਕੀਮਤ

Spread the news

ਦੁਬਈ ਤੋਂ ਪੇਟ ’ਚ ਸੋਨਾ ਲੁਕਾ ਕੇ ਲਿਆਉਣ ਵਾਲੇ ਤਸਕਰਾਂ ਦਾ ਚਾਰ ਵਾਰੀ ਪੇਟ ਸਾਫ਼ ਕਰਵਾਇਆ ਗਿਆ। ਇਸ ਦੌਰਾਨ ਇਕ ਕਿੱਲੋ, 15 ਗ੍ਰਾਮ ਸੋਨਾ ਨਿਕਲਿਆ। 35-35 ਗ੍ਰਾਮ ਦੇ ਕੁੱਲ 29 ਕੈਪਸੂਲ ਬਰਾਮਦ ਹੋਏ ਹਨ ਜਿਸ ਦੀ ਕੀਮਤ ਇਕ ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਪੁੱਛਗਿੱਛ ਵਿਚ ਪਤਾ ਲੱਗਿਆ ਕਿ ਇਹ ਸਾਰੇ ਤਸਕਰਾਂ ਦਾ ਇਕ ਗਿਰੋਹ ਹੈ ਜਿਸ ਦਾ ਸਰਗਨਾ ਰਾਮਪੁਰ ਦਾ ਹੈ। ਗਿਰੋਹ ’ਚ ਮੁਲਜ਼ਮ ਕੈਰੀਅਰ ਵਜੋਂ ਕੰਮ ਕਰਦੇ ਸਨ। ਇਕ ਹਫ਼ਤੇ ਦੇ ਇਸ ਕੰਮ ਵਿਚ ਹਰ ਚੱਕਰ ਦੇ ਤਸਕਰਾਂ ਨੂੰ 50-50 ਹਜ਼ਾਰ ਰੁਪਏ ਮਿਲਦੇ ਸਨ। ਇਹ ਤਸਕਰਾਂ ਦਾ ਪਿਛਲੇ ਛੇ ਮਹੀਨਿਆਂ ਵਿਚ ਛੇਵਾਂ ਚੱਕਰ ਸੀ। ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ ਵਿਚ ਨਿਗਰਾਨੀ ਵਿਚ ਰੱਖਿਆ ਗਿਆ ਹੈ। ਇਕ ਵਾਰੀ ਫਿਰ ਸਾਰਿਆਂ ਦਾ ਐਕਸ-ਰੇ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੋਈ ਕੈਪਸੂਲ ਰਹਿ ਤਾਂ ਨਹੀਂ ਗਿਆ। ਇਸ ਦੌਰਾਨ ਦਿੱਲੀ ਤੋਂ ਆਈ ਕਸਟਮ ਵਿਭਾਗ ਦੀ ਦੋ ਮੈਂਬਰੀ ਟੀਮ ਵੀ ਤਸਕਰਾਂ ਤੋਂ ਪੁੱਛਗਿੱਛ ਵਿਚ ਲੱਗੀ ਹੋਈ ਹੈ।

About the author

dailykhabar

Add Comment

Click here to post a comment