ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ‘ਅਸੀਮਤ ਅਧਿਕਾਰ’ ਤਹਿਤ ਮਨਮਰਜ਼ੀ ਦੇ ਟੈਰਿਫ ਲਗਾਉਣ ਦੇ ਵਰਤਾਰੇ ਨੂੰ ਅਮਰੀਕੀ ਅਦਾਲਤ ਨੇ ਗ਼ਲਤ ਕਰਾਰ ਦਿੱਤਾ ਹੈ। ਅਮਰੀਕਾ ਦੀ ਕੋਰਟ ਆਫ਼ ਇੰਟਰਨੈਸ਼ਨਲ ਟ੍ਰੇਡ ਨੇ ਇੱਕ ਫੈਸਲੇ ਵਿੱਚ ਕਿਹਾ ਹੈ ਕਿ ਜੋ ਡੋਨਾਲਡ ਟਰੰਪ ਦੁਆਰਾ ਅੰਤਰਰਾਸ਼ਟਰੀ ਸਬੰਧਾਂ ‘ਚ ਟੈਰਿਫ ਨੂੰ ਜਿਵੇਂ ਇੱਕ ਔਜ਼ਾਰ ਵਜੋਂ ਵਰਤਿਆ ਜਾ ਰਿਹਾ ਹੈ, ਇਹ ਗਲਤ ਹੈ ਅਤੇ ਪਾਬੰਦੀ ਯੋਗ ਹੈ।ਅਦਾਲਤ ਦਾ ਇਹ ਫ਼ੈਸਲਾ, ਜਿਸ ਦੇ ਖ਼ਿਲਾਫ਼ ਟਰੰਪ ਪ੍ਰਸ਼ਾਸਨ ਵੱਲੋਂ ਅਪੀਲ ਕੀਤੇ ਜਾਣ ਦੀ ਸੰਭਾਵਨਾ ਹੈ, ਸਿਰਫ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਦੇ ਤਹਿਤ ਲਗਾਏ ਗਏ ਟੈਰਿਫਾਂ ‘ਤੇ ਲਾਗੂ ਹੁੰਦਾ ਹੈ। ਟਰੰਪ ਦੁਆਰਾ ਕੈਨੇਡੀਅਨ ਆਯਾਤ ‘ਤੇ ਲਗਾਏ ਗਏ ਕੁਝ ਟੈਕਸ, ਜਿਨ੍ਹਾਂ ਵਿੱਚ ਸਟੀਲ ਅਤੇ ਐਲੂਮੀਨੀਅਮ ਸ਼ਾਮਲ ਹਨ, ਇਸ ਫ਼ੈਸਲੇ ਦੇ ਅਧੀਨ ਨਹੀਂ ਆਉਣਗੇ। ਫਿਰ ਵੀ ਸਰਬਸੰਮਤੀ ਨਾਲ ਫੈਸਲਾ ਤਿੰਨ ਜੱਜਾਂ ਦੇ ਇੱਕ ਪੈਨਲ ਦੁਆਰਾ ਲਿਆ ਗਿਆ, ਜਿਨ੍ਹਾਂ ‘ਚੋਂ ਇੱਕ ਨੂੰ ਟਰੰਪ ਦੁਆਰਾ ਹੀ ਨਿਯੁਕਤ ਕੀਤਾ ਗਿਆ ਹੈ। ਅਦਾਲਤ ਦੇ ਫੈਸਲੇ ਅਨੁਸਾਰ ਫੈਂਟਾਨਿਲ ਨਾਲ ਸਬੰਧਤ ਮਾਮਲਿਆਂ ਨੂੰ ਆਧਾਰ ਬਣਾ ਕਿ ਟਰੰਪ ਦੁਆਰਾ ਕੈਨੇਡਾ ਅਤੇ ਮੈਕਸੀਕੋ ‘ਤੇ ਲਗਾਏ ਟੈਰਿਫ ਵੀ ਤਰਕਸੰਗਤ ਨਹੀਂ ਹਨ।ਦੱਸਣਯੋਗ ਹੈ ਕਿ ਟਰੰਪ ਦੇ 3.8 ਟ੍ਰਿਲੀਅਨ ਦੇ ਨਿਵੇਸ਼ ਬਿੱਲ ‘ਤੇ ਐਲਨ ਮਸਕ ਨੇ ਕਈ ਸਵਾਲ ਖੜ੍ਹੇ ਕੀਤੇ ਸਨ, ਜਿਸ ਟੈਕਸ ਕੱਟਾਂ ‘ਚ ਵਾਧਾ, ਸਰਹੱਦਾਂ ਦੀ ਸੁਰੱਖਿਆ ‘ਚ ਵਾਧਾ ਅਤੇ ਕਲੀਨ ਐਨਰਜੀ ‘ਤੇ ਰਿਆਇਤਾਂ ਨੂੰ ਖ਼ਤਮ ਕਰਨਾ ਸ਼ਾਮਿਲ ਹੈ।
ਅਮਰੀਕਾ ਦੀ ਅੰਤਰਰਾਸ਼ਟਰੀ ਵਪਾਰ ਅਦਾਲਤ ਵੱਲੋਂ ਟਰੰਪ ਦੇ ਟੈਰਿਫ ਮਨਮਰਜ਼ੀਆਂ ‘ਤੇ ਪਾਬੰਦੀ…
May 29, 2025
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












